Diljit Dosanjh to team up with Pakistani actor: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਇੱਕ ਹੋਰ ਪਾਕਿਸਤਾਨੀ ਅਦਾਕਾਰਾ ਦਾ ਬਾਲੀਵੁੱਡ ਵਿੱਚ ਡੈਬਿਊ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਉਸਦੇ ਕਈ ਪ੍ਰੋਜੈਕਟਾਂ ‘ਤੇ ਬੈਨ ਲੱਗ ਸਕਦਾ ਹੈ।
ਮਨਵੀਰ ਰੰਧਾਵਾ ਦੀ ਰਿਪੋਰਟ
Diljit Dosanjh and Hania Aamir: 22 ਅਪ੍ਰੈਲ ਨੂੰ ਭਾਰਤ ‘ਤੇ ਅੱਤਵਾਦੀਆਂ ਨੇ ਅਜਿਹਾ ਹਮਲਾ ਕੀਤਾ ਜਿਸ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ। ਇਸ ਹਮਲੇ ਦਾ ਅਸਰ ਦੋ ਮੁਲਕਾਂ ‘ਤੇ ਹੀ ਨਹੀਂ ਸਗੋਂ ਆਮ ਲੋਕਾਂ ‘ਤੇ, ਵਪਾਰ ‘ਤੇ ਅਤੇ ਕੰਮਕਾਜ ‘ਤੇ ਵੀ ਹੋਇਆ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅ ਬਾਲੀਵੱਡ ‘ਚ ਵੀ ਹਲਚਲ ਹੋਈ। ਦਰਅਸਲ ਪਾਕਿਸਤਾਨੀ ਸਟਾਰ ਫਵਾਦ ਖ਼ਾਨ ਦੀ ਕਈ ਸਾਲਾਂ ਬਾਅਦ ਬਾਲੀਵੁੱਡ ‘ਚ ਵਾਪਸੀ ਹੋ ਰਹੀ ਸੀ ਫਿਲਮ ਅਬੀਰ ਗੁਲਾਲ ‘ਚ, ਜਿਸ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਐਕਟਰਸ ਵਾਣੀ ਕਪੂਰ ਨਜ਼ਰ ਆਉਣ ਵਾਲੀ ਸੀ। ਪਰ ਅੱਤਵਾਦੀਆਂ ਵਲੋਂ ਸੈਲਾਨੀਆਂਂ ‘ਤੇ ਕੀਤੇ ਹਮਲੇ ਤੋਂ ਬਾਅਦ ਇਸ ਫਿਲਮ ਨੂੰ ਭਾਰਤ ‘ਚ ਬੈਨ ਕਰਨ ਦੀ ਮੰਗ ਉੱਠੀ ਅਤੇ ਖ਼ਬਰ ਆਈ ਕਿ ਫਿਲਮ ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਇੱਕ ਹੋਰ ਪਾਕਿਸਤਾਨੀ ਐਕਟਰਸ ਹੈ ਜਿਸ ਦਾ ਬਾਲੀਵੁੱਡ ‘ਚ ਕੰਮ ਕਰਨ ਦਾ ਸੁਪਨਾ ਚਕਨਾਚੂਰ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਹ ਐਕਟਰਸ ਹੈ ਹਾਨੀਆ ਆਮੀਰ। ਜਿਸ ਦੀ ਦੋਸਾਂਝਾਵਾਲੇ ਦਿਲਜੀਤ ਦੋਸਾਂਝ ਨਾਲ ਫਿਲਮ ਸਰਦਾਰ ਜੀ 3 ਆ ਰਹੀ ਹੈ। ਨਾਲ ਹੀ ਦੱਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਜੇਕਰ ਹੁਣ ਪਹਿਲਾਂ ਹੀ ਪੂਰੀ ਹੋ ਚੁੱਕੀ ਫ਼ਿਲਮ ਚੋਂ ਹਨੀਆ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਨਿਰਮਾਤਾ ਵੱਡੀ ਮੁਸੀਬਤ ਵਿੱਚ ਪੈ ਜਾਣਗੇ। ਅਤੇ ਜੇਕਰ ਉਹ ਐਕਟਰਸ ਨੂੰ ਨਹੀਂ ਵੀ ਹਟਾਉਂਦੇ, ਤਾਂ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਘੱਟਣ ਵਾਲੀਆਂ ਨਹੀਂ।

ਸਿਰਫ਼ ਦਿਲਜੀਤ ਦੀ ਫਿਲਮ ਸਰਦਾਰ ਜੀ 3 ਹੀ ਨਹੀਂ ਹਾਨੀਆ ਦੇ ਕਈ ਪ੍ਰੋਜੈਕਟਾਂ ‘ਤੇ ਬੈਨ ਲੱਗ ਸਕਦਾ ਹੈ, ਜਿਸ ਕਾਰਨ ਪਾਕਿਸਤਾਨੀ ਅਦਾਕਾਰਾ ਨੂੰ ਕਰੋੜਾਂ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਪਾਕਿਸਤਾਨੀ ਐਕਟਰਸ ਹਾਨੀਆ ਆਮਿਰ ਨੂੰ ਦਿਲਜੀਤ ਦੋਸਾਂਝ ਸਟਾਰਰ ਫਿਲਮ ਸਰਦਾਰ ਜੀ 3 ਵਿੱਚ ਕਾਸਟ ਕੀਤਾ ਗਿਆ ਸੀ। ਹਾਲਾਂਕਿ, ਨਿਰਮਾਤਾਵਾਂ ਨੇ ਅਧਿਕਾਰਤ ਤੌਰ ‘ਤੇ ਉਸਦੀ ਕਾਸਟਿੰਗ ਦਾ ਐਲਾਨ ਨਹੀਂ ਕੀਤਾ। ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਪਹਿਲਗਾਮ ਹਮਲੇ ਤੋਂ ਬਾਅਦ ਹਨੀਆ ਨੂੰ ਇਸ ਫਿਲਮ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਮਸਲਾ ਤਾਂ ਇਹ ਵੀ ਹੈ ਕਿ ਦਿਲਜੀਤ ਦੋਸਾਂਝ ਦੀ ਹਾਲੀਆ ਇੰਸਟਾਗ੍ਰਾਮ ਪੋਸਟ ਦੇ ਮੁਤਾਬਕ, ‘ਸਰਦਾਰਜੀ 3’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਹ ਫਿਲਮ 27 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਦਿਲਜੀਤ ਦੀ ਪੋਸਟ ‘ਤੇ ਟਿੱਪਣੀ ਕਰਕੇ, ਲੋਕਾਂ ਨੇ ਹਨੀਆ ਆਮਿਰ ਨਾਲ ਸਬੰਧਤ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।

‘ਸਰਦਾਰ ਜੀ 3’ ਇਸ ਫਰੈਂਚਾਇਜ਼ੀ ਦੀ ਤੀਜੀ ਫਿਲਮ ਹੈ। ਇਸਦੀ ਪਹਿਲੀ ਫ਼ਿਲਮ 2015 ਵਿੱਚ ਰਿਲੀਜ਼ ਹੋਈ ਸੀ। ਇਹ ਪੰਜਾਬੀ ਸਿਨੇਮਾ ਦੀ ਪਹਿਲੀ ਫੈਂਟਸੀ ਡਰਾਉਣੀ-ਕਾਮੇਡੀ ਫਿਲਮ ਸੀ। ਰੋਹਿਤ ਜੁਗਰਾਜ ਵਲੋਂ ਡਾਇਰੈਕਟਿਡ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ ਅਤੇ ਮੈਂਦੀ ਤੱਖ਼ਰ ਨੇ ਕੰਮ ਕੀਤਾ ਸੀ। ਇਸਦਾ ਸੀਕਵਲ ‘ਸਰਦਾਰ ਜੀ 2’ 2016 ਵਿੱਚ ਆਇਆ ਸੀ। ਇਸ ਵਿੱਚ ਦਿਲਜੀਤ ਦੇ ਨਾਲ ਮੋਨਿਕਾ ਗਿੱਲ ਅਤੇ ਸੋਨਮ ਬਾਜਵਾ ਵੀ ਸੀ। ਹੁਣ ਇਸ ਸੀਰੀਜ਼ ਦੀ ਤੀਜੀ ਫਿਲਮ ਆ ਰਹੀ ਹੈ, ਜਿਸ ਵਿੱਚ ਹਨੀਆ ਆਮੀਰ, ਨੀਰੂ ਬਾਜਵਾ, ਗੁਲਸ਼ਨ ਗਰੋਵਰ ਅਤੇ ਮਾਨਵ ਵਿਜ ਵਰਗੇ ਕਲਾਕਾਰ ਕੰਮ ਕਰ ਰਹੇ ਹਨ।
ਹੁਣ ਇਹ ਦੇਖਣਾ ਬਾਕੀ ਹੈ ਕਿ ਹਨੀਆ ਆਮਿਰ ਨੂੰ ‘ਸਰਦਾਰ ਜੀ 3’ ਤੋਂ ਹਟਾਇਆ ਜਾਂਦਾ ਹੈ ਜਾਂ ਨਹੀਂ। ਜੇਕਰ ਉਸਨੂੰ ਫਿਲਮ ਤੋਂ ਨਹੀਂ ਹਟਾਇਆ ਜਾਂਦਾ, ਤਾਂ ਜ਼ਾਹਿਰ ਹੈ ਕਿ ਫਿਲਮ ਦੀ ਰਿਲੀਜ਼ ਵਿੱਚ ਰੁਕਾਵਟਾਂ ਆਉਣਗੀਆਂ। ਦਿਲਜੀਤ ਦੀ ਇੱਕ ਫਿਲਮ ਪਹਿਲਾਂ ਹੀ ਸੈਂਸਰ ਬੋਰਡ ਨਾਲ ਮੁਸੀਬਤ ਵਿੱਚ ਫਸੀ ਹੋਈ ਹੈ। ਉਸ ਫਿਲਮ ਦਾ ਨਾਮ ‘ਪੰਜਾਬ 95’ ਹੈ, ਜੋ ਕਿ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਫਿਲਮ ਲਗਭਗ ਇੱਕ ਸਾਲ ਤੋਂ ਅਟਕੀ ਹੋਈ ਹੈ। ਸੈਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਫਿਲਮ ਵਿੱਚ 120 ਕੱਟ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।