Takoli Toll Plaza in Himachal Pradesh: ਐਤਵਾਰ ਦੇਰ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਟਕੋਲੀ ਟੋਲ ਪਲਾਜ਼ਾ ‘ਤੇ ਕੁਝ ਨੌਜਵਾਨਾਂ ਨੇ ਟੋਲ ਟੈਕਸ ਦੇਣ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਖੂਬ ਹੰਗਾਮਾ ਵੀ ਕੀਤਾ।
Tourists create ruckus in Himachal: ਇੱਕ ਵਾਰ ਫਿਰ ਤੋਂ ਸੈਲਾਨੀਆਂ ਨੇ ਹਿਮਾਚਲ ‘ਚ ਹੁੜਦੰਗ ਮਚਾਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕੀਰਤਪੁਰ-ਮਨਾਲੀ ਚਾਰ ਮਾਰਗੀ ਮੰਡੀ-ਕੁੱਲੂ ਜ਼ਿਲ੍ਹੇ ਦੀ ਸਰਹੱਦ ‘ਤੇ ਬਣੇ ਟੋਲ ਪਲਾਜ਼ਾ ‘ਤੇ ਸੈਲਾਨੀਆਂ ਨੇ ਹੰਗਾਮਾ ਕੀਤਾ ਅਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਟੋਲ ਦੇਣ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਹੈ ਕਿ ਸੈਲਾਨੀਆਂ ਨੇ ਇੱਕ ਨੌਜਵਾਨ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਲਹੂ-ਲੁਹਾਨ ਕਰ ਦਿੱਤਾ। ਦੋਸ਼ ਹੈ ਕਿ ਇਨ੍ਹਾਂ ਸੈਲਾਨੀਆਂ ਨੇ ਸਥਾਨਕ ਲੋਕਾਂ ਨੂੰ ਕਾਰ ਨਾਲ ਕੁਚਲਣ ਦੀ ਵੀ ਕੋਸ਼ਿਸ਼ ਕੀਤੀ।
ਇਹ ਘਟਨਾ ਐਤਵਾਰ ਸ਼ਾਮ 8:30 ਵਜੇ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਵਿੱਚ ਦੋਵਾਂ ਧਿਰਾਂ ਤੋਂ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਟੋਲ ਕਰਮਚਾਰੀਆਂ ਅਨੁਸਾਰ 7-8 ਨੌਜਵਾਨ ਦੋ ਵਾਹਨਾਂ ਵਿੱਚ ਮਨਾਲੀ ਤੋਂ ਵਾਪਸ ਆ ਰਹੇ ਸੀ। ਟਕੋਲੀ ਟੋਲ ‘ਤੇ, ਪਹਿਲਾਂ ਇੱਕ ਥਾਰ ਦਾ ਟੋਲ ਕੱਟਿਆ ਗਿਆ ਸੀ, ਜਿਸ ਵਿੱਚ ਫਾਸਟ ਟੈਗ ਸੀ। ਦੂਜੀ ਗੱਡੀ ਫਾਰਚੂਨਰ ਆਈ ਪਰ ਇਸ ਗੱਡੀ ‘ਤੇ ਫਾਸਟ ਟੈਗ ਨਹੀਂ ਸੀ। ਨਿਯਮਾਂ ਮੁਤਾਬਕ, ਟੋਲ ਕਰਮਚਾਰੀ ਆਸ਼ੀਸ਼ ਅਟਲ ਨੇ ਫਾਰਚੂਨਰ ਡਰਾਈਵਰ ਤੋਂ 220 ਰੁਪਏ ਟੋਲ ਮੰਗਿਆ ਸੀ।

ਟੋਲ ਕਰਮਚਾਰੀਆਂ ਦਾ ਦੋਸ਼ ਹੈ ਕਿ ਕਾਰ ਵਿੱਚ ਬੈਠੇ ਸਾਰੇ ਸੈਲਾਨੀਆਂ ਨੇ ਟੋਲ ਨਾ ਦੇਣ ‘ਤੇ ਕਰਮਚਾਰੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੈਲਾਨੀਆਂ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਰ ਤੋਂ ਹੇਠਾਂ ਉਤਰ ਕੇ ਲੜਾਈ ਸ਼ੁਰੂ ਕਰ ਦਿੱਤੀ। ਨੌਜਵਾਨਾਂ ਨੇ ਨਾ ਸਿਰਫ਼ ਆਪਣੀ ਕਾਰ ਨਾਲ ਟੋਲ ਕਰਮਚਾਰੀਆਂ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਸਗੋਂ ਤਲਵਾਰ ਕੱਢ ਕੇ ਇੱਕ ਕਰਮਚਾਰੀ ਦੇ ਸਿਰ ‘ਤੇ ਹਮਲਾ ਵੀ ਕੀਤਾ।
ਹੰਗਾਮਾ ਵਧਦਾ ਦੇਖ ਕੇ ਸਥਾਨਕ ਲੋਕਾਂ ਦੀ ਭੀੜ ਉੱਥੇ ਇਕੱਠੀ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਸੈਲਾਨੀਆਂ ਨੇ ਸਥਾਨਕ ਲੋਕਾਂ ਨੂੰ ਕੁਚਲਣ ਦੀ ਵੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਿੱਚ ਸ਼ਾਮਲ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ 3 ਕਾਰ ਲੈ ਕੇ ਭੱਜ ਗਏ। ਦੱਸ ਦੇਈਏ ਕਿ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।