Fazilka News: ਇਸ ਕਰਕੇ ਕਈ ਏਕੜ ‘ਚ ਪਾਣੀ ਫੈਲ ਗਿਆ ਅਤੇ ਕਿਸਾਨਾਂ ਦੀ ਝੋਨੇ ਦੀ ਪਨੀਰੀ ਅਤੇ ਮੋਟਰਾਂ ਦੇ ਨਾਲ-ਨਾਲ ਕਈ ਘਰਾਂ ‘ਚ ਪਾਣੀ ਕਾਰਨ ਕਰਕੇ ਕਾਫੀ ਨੁਕਸਾਨ ਹੋ ਗਿਆ।
Canal near Malukpura: ਫਾਜ਼ਿਲਕਾ ਦੇ ਬੱਲੂਆਣਾ ਹਲਕਾ ਦੇ ਅਧੀਨ ਪੈਂਦੇ ਪਿੰਡ ਮਲੂਕਪੁਰਾ ਨੇੜਿਓ ਦੇਰ ਰਾਤ ਮਲੂਕਪੁਰਾ ਮਾਈਨਰ ਟੁੱਟ ਗਈ। ਨਹਿਰ ਟੁੱਟਣ ਕਾਰਨ ਕਰੀਬ 200 ਫੁੱਟ ਦਾ ਪਾੜ ਪੈ ਗਿਆ। ਕਿਸਾਨਾਂ ਨੇ ਦੱਸਿਆ ਗਿਆ ਕਿ ਨਹਿਰ ਟੁੱਟਣ ਦਾ ਕਾਰਨ ਨਹਿਰ ਦੇ ਵਿੱਚ ਜਾਨਵਰਾਂ ਵੱਲੋਂ ਕੀਤੀ ਖੁੱਡਾ ਕਾਰਨ ਪਿਆ। ਇਸ ਕਰਕੇ ਕਈ ਏਕੜ ‘ਚ ਪਾਣੀ ਫੈਲ ਗਿਆ ਅਤੇ ਕਿਸਾਨਾਂ ਦੀ ਝੋਨੇ ਦੀ ਪਨੀਰੀ ਅਤੇ ਮੋਟਰਾਂ ਦੇ ਨਾਲ-ਨਾਲ ਕਈ ਘਰਾਂ ‘ਚ ਪਾਣੀ ਕਾਰਨ ਕਰਕੇ ਕਾਫੀ ਨੁਕਸਾਨ ਹੋ ਗਿਆ। ਕਿਸਾਨਾਂ ਨੇ ਜਲਦ ਨਹਿਰ ਬੰਨਣ ਦੀ ਮੰਗ ਕੀਤੀ ਹੈ।

ਉਧਰ ਦੂਜੇ ਪਾਸੇ ਨਹਿਰੀ ਵਿਭਾਗ ਦੇ ਐਕਸੀਐਨ ਵਿਨੋਦ ਸੁਥਾਰ ਐਸਡੀਓ ਜਸਵਿੰਦਰ ਸਿੰਘ ਵਿਰਕ ਮੌਕੇ ‘ਤੇ ਪਹੁੰਚੇ ਅਤੇ ਜੇਸੀਬੀ ਮਸੀਨ ਅਤੇ ਲੇਬਰ ਬੁਲਾ ਕੇ ਨਹਿਰ ਬੰਨਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਐਸਡੀਓ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਰਾਵਾਂ ਹੈਡ ਤੋਂ ਪਾਣੀ ਬੰਦ ਕਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਹਿਰ ਜਲਦੀ ਬੰਨ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਪਾਣੀ ਪੂਰਾ ਦਿੱਤਾ ਜਾਵੇਗਾ।