Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

24 ਘੰਟਿਆਂ ਵਿਚ ਹੀ 15000 ਵਿਦੇਸ਼ੀਆਂ ਨੇ ਗੋਲਡ ਕਾਰਡ ਪ੍ਰੋਗਰਾਮ ਤਹਿਤ ਅਮਰੀਕਾ ਆਉਣ ਦੀ ਇੱਛਾ ਪ੍ਰਗਟਾਈ-ਟਰੰਪ

Donald Trump: 24 ਘੰਟਿਆਂ ਵਿਚ ਹੀ 15000 ਵਿਦੇਸ਼ੀਆਂ ਨੇ ਪੱਕੇ ਤੌਰ ‘ਤੇ ਅਮਰੀਕਾ ਵੱਸਣ ਲਈ ‘ਗੋਲਡ ਕਾਰਡ’ ਵਾਸਤੇ ਆਨਲਾਈਨ ਦਰਖ਼ਾਸਤਾਂ ਦਿੱਤੀਆਂ ਹਨ। ਇਹ ਐਲਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ। ਟਰੰਪ ਨੇ ਇਸ ਪ੍ਰੋਗਰਾਮ ਦਾ ਨਾਂਅ ‘ਇਕ ਵਾਰ ਜੀਵਨ ਭਰ ਲਈ ਅਵਸਰ’ ਦਾ ਨਾਂਅ ਦਿੱਤਾ ਹੈ ਜਿਸ ਤਹਿਤ ਕਿਸੇ ਵੀ ਵਿਦੇਸ਼ੀ ਨੂੰ ਅਮਰੀਕੀ ਨਾਗਰਿਕਤਾ ਤੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
24 ਘੰਟਿਆਂ ਵਿਚ ਹੀ 15000 ਵਿਦੇਸ਼ੀਆਂ ਨੇ ਗੋਲਡ ਕਾਰਡ ਪ੍ਰੋਗਰਾਮ ਤਹਿਤ ਅਮਰੀਕਾ ਆਉਣ ਦੀ ਇੱਛਾ ਪ੍ਰਗਟਾਈ-ਟਰੰਪ

Donald Trump: 24 ਘੰਟਿਆਂ ਵਿਚ ਹੀ 15000 ਵਿਦੇਸ਼ੀਆਂ ਨੇ ਪੱਕੇ ਤੌਰ ‘ਤੇ ਅਮਰੀਕਾ ਵੱਸਣ ਲਈ ‘ਗੋਲਡ ਕਾਰਡ’ ਵਾਸਤੇ ਆਨਲਾਈਨ ਦਰਖ਼ਾਸਤਾਂ ਦਿੱਤੀਆਂ ਹਨ। ਇਹ ਐਲਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ। ਟਰੰਪ ਨੇ ਇਸ ਪ੍ਰੋਗਰਾਮ ਦਾ ਨਾਂਅ ‘ਇਕ ਵਾਰ ਜੀਵਨ ਭਰ ਲਈ ਅਵਸਰ’ ਦਾ ਨਾਂਅ ਦਿੱਤਾ ਹੈ ਜਿਸ ਤਹਿਤ ਕਿਸੇ ਵੀ ਵਿਦੇਸ਼ੀ ਨੂੰ ਅਮਰੀਕੀ ਨਾਗਰਿਕਤਾ ਤੇ ਹੋਰ ਫਾਇਦੇ ਲੈਣ ਲਈ ਅਮਰੀਕੀ ਸਰਕਾਰ ਨੂੰ 50 ਲੱਖ ਡਾਲਰ ਦੇਣੇ ਪੈਣਗੇ।

ਅਮੀਰ ਵਿਦੇਸ਼ੀਆਂ ਨੂੰ ਸੱਦਾ ਦੇਣ ਦੇ ਨਾਲ ਹੀ ਰਾਸ਼ਟਰਪਤੀ ਦੇਸ਼ ਵਿਆਪੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਦੇਸ਼ ਨਿਕਾਲੇ ਦੀ ਵਿਵਾਦਗ੍ਰਸਤ ਮੁਹਿੰਮ ਚਲਾ ਰਹੇ ਹਨ ਤੇ ਅਮਰੀਕਾ ਵਿਚਪ੍ਰਵਾਸੀਆਂ ਦੀ ਫੜੋਫੜੀ ਜੰਗੀ ਪੱਧਰ ‘ਤੇ ਜਾਰੀ ਹੈ।

ਟਰੰਪ ਨੇ ਟਰੁੱਥ ਸ਼ੋਸਲ ਮੀਡੀਆ ਉਪਰ ਲਿਖਿਆ ਹੈ ‘ ਬੀਤੀ ਰਾਤ ਸਾਈਟ ਖੋਲ੍ਹਣ ਤੋਂ ਬਾਅਦ 15000 ਤੋਂ ਵਧ ਵਿਦੇਸ਼ੀਆਂ ਨੇ ਗੋਲਡ ਕਾਰਡ ਪ੍ਰੋਗਰਾਮ ਤਹਿਤ ਅਮਰੀਕਾ ਆਉਣ ਦੀ ਇੱਛਾ ਪ੍ਰਗਟਾਈ ਹੈ, ਜਿਸ ਦਾ ਮਤਲਬ ਹੈ ਕਿ 75 ਅਰਬ ਡਾਲਰ ਅਮਰੀਕੀ ਖਜ਼ਾਨੇ ਵਿਚ ਆਉਣਗੇ।’ ਵੈੱਬਸਾਈਟ ਉਪਰ ਵਿਦੇਸ਼ੀਆਂ ਨੂੰ ਨਾਂਅ, ਖੇਤਰ, ਈ ਮੇਲ ਪਤਾ ਪੁੱਛਿਆ ਜਾਂਦਾ ਹੈ ਤੇ ਨਾਲ ਹੀ ਇਹ ਪੁੱਛਿਆ ਜਾਂਦਾ ਹੈ ਕਿ ਉਹ ਅਮਰੀਕਾ ਵੱਸਣ ਲਈ ਜਾਂ ਕਾਰੋਬਾਰ ਕਰਨ ਲਈ ਆਉਣਾ ਚਾਹੁੰਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News