Kamal Bhabhi Murder; ਕਮਲ ਕੌਰ ਭਾਬੀ ਦੇ ਕਤਲ ਮਾਮਲੇ ਬਾਰੇ ਵੱਡੇ ਖੁਲਾਸੇ ਹੋ ਰਹੇ ਹਨ। ਅੱਜ SSP ਬਠਿੰਡਾ ਅਮਨੀਤ ਕੌਂਡਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। SSP ਨੇ ਦੱਸਿਆ ਕਿ ਕਤਲ ਦੇ ਸਮੇਂ ਅੰਮ੍ਰਿਤਪਾਲ ਮਹਿਰੋਂ ਮੌਕੇ ਉਤੇ ਮੌਜੂਦ ਸੀ।
ਪੁਲਿਸ ਦੇ ਅਨੁਸਾਰ ਇਹ ਕਤਲ ਸੋਚ ਸਮਝ ਕੇ ਕੀਤਾ ਗਿਆ ਸੀ ਅਤੇ ਇਸ ਵਿਚ ਕੁਝ ਹੋਰ ਲੋਕ ਵੀ ਸ਼ਾਮਲ ਹਨ। SSP ਨੇ ਕਿਹਾ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਛੇਤੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਤਲ ਮਾਮਲੇ ਦੀ ਜਾਂਚ ਦੌਰਾਨ ਕੁਝ ਪੱਕੇ ਸਬੂਤ ਮਿਲੇ ਹਨ ਜੋ ਕਿ ਮਹਿਰੋਂ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਹਨ। ਪੁਲਿਸ ਨੇ ਕਿਹਾ ਕਿ ਜਲਦੀ ਹੀ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਅੰਮ੍ਰਿਤਪਾਲ ਪਹਿਲਾਂ 7 ਜੂਨ ਨੂੰ ਕਮਲ ਕੌਰ ਦੇ ਘਰ ਗਿਆ ਸੀ। ਉਹ 8 ਜੂਨ ਨੂੰ ਫਿਰ ਲੁਧਿਆਣਾ ਵਿੱਚ ਕਮਲ ਕੌਰ ਦੇ ਘਰ ਗਿਆ। 3 ਮਹੀਨਿਆਂ ਤੋਂ ਅੰਮ੍ਰਿਤਪਾਲ ਕਮਲ ਕੌਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇੱਕ ਯੋਜਨਾ ਬਣਾ ਰਿਹਾ ਸੀ। 9 ਜੂਨ ਨੂੰ ਅੰਮ੍ਰਿਤਪਾਲ ਨੇ ਕਮਲ ਕੌਰ ਨਾਲ ਦੁਬਾਰਾ ਸੰਪਰਕ ਕੀਤਾ। ਫਿਰ ਜਸਪ੍ਰੀਤ ਨੇ ਉਸ ਦਾ ਗਲਾ ਘੁੱਟ ਦਿੱਤਾ। ਅੰਮ੍ਰਿਤਪਾਲ ਕਤਲ ਵਾਲੀ ਥਾਂ ‘ਤੇ ਮੌਜੂਦ ਸੀ। ਹੁਣ ਅੰਮ੍ਰਿਤਪਾਲ, ਅੰਮ੍ਰਿਤਸਰ ਤੋਂ ਜਹਾਜ਼ ਰਾਹੀਂ ਵਿਦੇਸ਼ ਭੱਜ ਗਿਆ। ਉਸ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
SSP ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਮਹਿਰੋਂ ਨੇ ਕਮਲ ਕੌਰ ਤੋਂ ਥੱਪੜ ਮਾਰ ਕੇ ਦੋ ਮੋਬਾਈਲ ਲਏ ਅਤੇ ਉਨ੍ਹਾਂ ਦੇ ਪਾਸਵਰਡ ਵੀ ਲਏ। SSP ਦੇ ਅਨੁਸਾਰ ਕਤਲ ਦੇ ਕੁਝ ਘੰਟਿਆਂ ਬਾਅਦ ਹੀ ਮੁੱਖ ਅੰਮ੍ਰਿਤਪਾਲ ਮਹਿਰੋਂ UAE ਭੱਜ ਗਿਆ ਸੀ। ਮਹਿਰੋਂ ਨੇ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਲਈ ਸੀ।