Suicide;ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕਾਲੀ ਵੇਈਂ ਨਦੀ ਚ ਇੱਕ 24 ਸਾਲਾ ਨੌਜਵਾਨ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ, ਹਾਲਾਂਕਿ ਮੌਕੇ ਤੇ ਮੌਜੂਦ ਚਸ਼ਦੀਦ ਨੇ ਉਸ ਨੂੰ ਡੁੱਬਦਿਆਂ ਦੇਖਿਆ ਨਹੀਂ ਦੇਖਿਆ ਹੈ। ਪਰ ਛਲਾਗ ਲਗਾਉਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਝੁੱਗੀਆਂ ਬੰਧੂ ਸੁਲਤਾਨਪੁਰ ਲੋਧੀ ਨੇ ਆਪਣੇ ਭਰਾ ਜਰਮਨ ਸਿੰਘ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਆਰਥਿਕ ਤੌਰ ਤੇ ਪਰੇਸ਼ਾਨ ਹੈ ਅਤੇ ਕਰਜਦਾਰ ਉਸਨੂੰ ਪਰੇਸ਼ਾਨ ਕਰ ਰਹੇ ਹਨ ਜਿਸ ਕਾਰਨ ਉਹ ਵੇਈਂ ਨਦੀ ਵਿੱਚ ਛਲਾਂਗ ਲਗਾਉਣ ਲੱਗਿਆ ਹੈ। ਉਸਦੇ ਭਰਾ ਦੇ ਵਾਰ-ਵਾਰ ਸਮਝਾਉਣ ਪਿੱਛੋਂ ਵੀ ਉਹ ਨਹੀਂ ਮੰਨਿਆ ਤੇ ਕਹਿਣ ਲੱਗਿਆ ਕਿ ਮੋਟਰਸਾਈਕਲ ਇਥੇ ਹੀ ਖੜਾ ਹੈ ਇਸ ਨੂੰ ਲੈ ਜਾਣਾ। ਉਥੇ ਹੀ ਇਸ ਘਟਨਾ ਤੋਂ ਬਾਅਦ ਖੇਤਰ ਚ ਸਨਸਨੀ ਫੈਲ ਗਈ ਹੈ। ਵੱਡੀ ਗਿਣਤੀ ਚ ਲੋਕ ਦੁੱਖ ਦਾ ਇਜਹਾਰ ਕਰ ਰਹੇ ਹਨ।
ਉਧਰ ਮੌਕੇ ਤੇ ਪੁੱਜੀ ਗੁਰਪ੍ਰੀਤ ਸਿੰਘ ਦੀ ਮਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਅਨੁਸਾਰ ਗੁਰਪ੍ਰੀਤ ਸਿੰਘ ਇੱਕ ਦੁਕਾਨ ਤੇ ਮਾਲਵਾਹਕ ਵਾਹਨ ਦਾ ਡਰਾਈਵਰ ਸੀ ਅਤੇ ਅਜੇ ਕੁਆਰਾ ਸੀ। ਛੋਟੇ ਮੋਟੇ ਕਰਜੇ ਉਸਦੇ ਸਿਰ ਤੇ ਸਨ। ਕੋਈ ਕਿਸੇ ਨਾਲ ਵੱਡਾ ਲੈਣ ਦੇਣ ਵੀ ਨਹੀਂ ਸੀ। ਪਰ ਕਰਜੇ ਦੇ ਤਕਾਦਿਆਂ ਦਾ ਬੋਝ ਨਾ ਸਹਾਰ ਪਾਉਣ ਮਗਰੋਂ ਉਸਨੇ ਮੌਤ ਨੂੰ ਗਲੇ ਲਗਾਉਣ ਦਾ ਫੈਸਲਾ ਲੈ ਲਿਆ।
ਉਧਰ ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਦੀਆਂ ਟੀਮ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਨੂੰ ਲੈ ਕੇ ਜਾਂਚ ਆਰੰਭ ਦਿੱਤੀ ਗਈ ਹੈ। ਨਾਲ ਹੀ ਰੇਸਕਿਓ ਟੀਮਾਂ ਰਾਹੀਂ ਲੜਕੇ ਦੀ ਭਾਲ ਕਰਨ ਦੇ ਆਪਰੇਸ਼ਨ ਦੀ ਸ਼ੁਰੂਆਤ ਕਰਨ ਦੀ ਗੱਲ ਆਖੀ ਜਾ ਰਹੀ ਹੈ।