Influencer ਭਾਬੀ ਕਮਲ ਕੌਰ ਕਤਲ ਮਾਮਲੇ ਤੋਂ ਬਾਅਦ Influencer Deepika Luthra ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸੋਸ਼ਲ ਮੀਡੀਆ ਇੰਫਲੂਏਂਜਰ ਅੰਮ੍ਰਿਤਪਾਲ ਮਹਿਰੋਂ ‘ਤੇ ਧਮਕੀ ਦੇਣ ਦੇ ਇਲਜ਼ਾਮ ਲਗਾਏ ਹਨ। ਜਿਸਦੇ ਚਲਦੇ ਪੰਜਾਬ ਪੁਲਿਸ ਕਮਿਸ਼ਨਰ ਵੱਲੋ ਰਮਨਦੀਪ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸਨੇ ਹੀ ਦੀਪਿਕਾ ਲੂਥਰਾ ਨੂੰ ਧਮਕੀ ਭਰੇ ਮੈਸੇਜ ਕੀਤੇ ਸਨ।
ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਧਮਕੀ ਭਰੇ ਮੈਸੇਜ ਭੇਜੇ ਜਾਣ ਵਾਲੇ ਫੋਨ ਦੀ ਫੌਰੈਂਸਿਕ ਜਾਂਚ ਜਾਰੀ ਹੈ , ਜਿਸਤੋਂ ਬਾਅਦ ਇਸ ਮਾਮਲੇ ‘ਚ ਹੋਰ ਵੀ ਦੋਸ਼ੀ ਗ੍ਰਿਫਤਾਰ ਕੀਤੇ ਜਾ ਸਕਦੇ ਹਨ।