Panchkula– ਕਾਂਵੜ ਯਾਤਰਾ ਦੇ ਮੱਦੇਨਜ਼ਰ ਪੰਚਕੂਲਾ ਪੁਲਿਸ ਨੇ ਸੁਰੱਖਿਆ ਪ੍ਰਬੰਧ ਚੁਸਤ ਕਰ ਦਿੱਤੇ ਹਨ। ਪੁਲਿਸ ਕਮਿਸ਼ਨਰ ਸ਼ਿਵਾਸ਼ ਕਵਿਰਾਜ ਦੇ ਨਿਰਦੇਸ਼ਾਂ ਅਨੁਸਾਰ ਯਾਤਰਾ ਮਾਰਗਾਂ ‘ਤੇ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਟ੍ਰੈਫਿਕ ਸਹੂਲਤਾਂ ਨੂੰ ਲੈ ਕੇ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਨੇ ਸਾਰੇ SHO, ਚੌਕੀ ਇੰਚਾਰਜ ਅਤੇ ਟ੍ਰੈਫਿਕ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਕਾਂਵੜੀਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਹੋਣ ਦਿਤੀ ਜਾਵੇ।
DCP ਸ੍ਰਿਸ਼ਟੀ ਗੁਪਤਾ ਨੇ ਦਿੱਤੇ ਸਖ਼ਤ ਹੁਕਮ
DCP ਸ੍ਰਿਸ਼ਟੀ ਗੁਪਤਾ ਨੇ ਸਾਰੇ ਐਸੀਪੀਜ਼ ਨੂੰ ਆਪਣੇ-ਆਪਣੇ ਖੇਤਰਾਂ ‘ਚ ਡਿਊਟੀਆਂ ਦੀ ਨਿਗਰਾਨੀ ਅਤੇ ਮੌਕੇ ‘ਤੇ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ 3-4 ਦਿਨ ਕਾਂਵੜ ਯਾਤਰਾ ਦੇ ਲਹਾਜ਼ ਨਾਲ ਬਹੁਤ ਜ਼ਰੂਰੀ ਹਨ, ਇਸ ਲਈ ਵਿਸ਼ੇਸ਼ ਚੌਕਸੀ ਬਰਤਣੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਰਾਈਡਰਜ਼, ERV ਅਤੇ PCR ਪੈਟਰੋਲਿੰਗ ਸਟਾਫ ਨੂੰ ਯਾਤਰਾ ਰੂਟਾਂ ‘ਤੇ ਲਗਾਤਾਰ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਟ੍ਰੈਫਿਕ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਨੂੰ ਵੀ 24×7 ਤਾਇਨਾਤ ਕੀਤਾ ਗਿਆ ਹੈ।
ਅਸਮਾਜਿਕ ਤੱਤਾਂ ਲਈ ਸਖ਼ਤੀ – ਪੁਲਿਸ ਵੀ ਕਾਂਵੜੀਆਂ ਦੇ ਰੂਪ ਵਿੱਚ
ਪੁਲਿਸ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਕੁਝ ਅਸਮਾਜਿਕ ਤੱਤ ਕਾਂਵੜੀਆਂ ਦੇ ਰੂਪ ਵਿੱਚ ਗੜਬੜੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਪੁਲਿਸ ਨੇ ਵੀ ਕਾਂਵੜੀਆਂ ਦੇ ਰੂਪ ਵਿੱਚ ਮੌਕੇ ‘ਤੇ ਤਾਇਨਾਤ ਰਹਿਣ ਦਾ ਫੈਸਲਾ ਕੀਤਾ ਹੈ, ਤਾਂ ਜੋ ਐਸੇ ਤੱਤਾਂ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ।
ਟਰੱਕ ਯੂਨਿਅਨ ਅਤੇ ਆਮ ਲੋਕਾਂ ਨੂੰ ਅਪੀਲ
ਪੁਲਿਸ ਨੇ ਅਗਲੇ 2-3 ਦਿਨਾਂ ਲਈ ਟਰੱਕ ਯੂਨਿਅਨਾਂ ਦੇ ਪ੍ਰਧਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ:
- ਬਿਨਾਂ ਲੋੜ ਦੇ ਸੜਕਾਂ ‘ਤੇ ਨਾ ਨਿਕਲਣ
- ਜ਼ਰੂਰੀ ਕੰਮ ਹੋਣ ‘ਤੇ ਹੀ ਯਾਤਰਾ ਰੂਟਾਂ ‘ਤੇ ਆਉਣ
- ਪੁਲਿਸ ਨਾਲ ਪੂਰਾ ਸਹਿਯੋਗ ਕਰਨ
- ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਅਸਮਾਜਿਕ ਤੱਤ ਦੀ ਜਾਣਕਾਰੀ ਤੁਰੰਤ ਕੰਟਰੋਲ ਰੂਮ ਨੂੰ ਦੇਣ
ਕੰਟਰੋਲ ਰੂਮ ਨੰਬਰ ਜਾਰੀ
ਕਿਸੇ ਵੀ ਤੁਰੰਤ ਸੂਚਨਾ ਜਾਂ ਸਹਾਇਤਾ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ:
- 0172-2582100
- 75083-24900