Punjab News; ਭਾਰੀ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਇਹ ਮੀਂਹ ਕਈ ਲੋਕਾਂ ‘ਤੇ ਆਫ਼ਤ ਬਣ ਕੇ ਆਇਆ ਹੈ। ਜਿਸਦੇ ਚਲਦੇ ਬੱਲੂਆਣਾ ਹਲਕਾ ਦੇ ਬੀਤੀ ਰਾਤ ਭਾਰੀ ਮੀਹ ਕਾਰਨ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਹਨ ਅਤੇ ਲੋਕਾਂ ਨੂੰ ਵੱਡੀ ਮਾਰ ਝੱਲਣੀ ਪਈ। ਇਸ ਮੀਂਹ ਕਾਰਨ ਲਗਭਗ 100 ਤੋਂ ਵੱਧ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਲੋਕਾਂ ਦੇ ਘਰ ਬੁਰੀ ਤਰਾਂ ਨੁਕਸਾਨੇ ਗਏ ਹਨ।
ਜਾਣਕਾਰੀ ਅਨੁਸਾਰ ਇਲਾਕੇ ਦੇ ਕਿਸਾਨਾਂ ਦਾ ਇਸ ਮੀਂਹ ਦੇ ਪਾਣੀ ਨਾਲ ਤਕਰੀਬਨ ਕਿਸਾਨਾਂ ਦੀ 200 ਏਕੜ ਤੋਂ ਵੱਧ ਨਰਮੇ ਬਾਗ ਅਤੇ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਮੌਕੇ ਤੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਹੈ।