Sangror illegalMining; ਸੰਗਰੂਰ ਦੇ ਪਿੰਡ ਬੱਟੜਿਆਣਾ ਦੇ ਵਿੱਚ ਪਿੰਡ ਦੇ ਲੋਕ ਮੌਜੂਦਾ ਸਰਪੰਚ ਬਲਜੀਤ ਕੌਰ ਅਤੇ ਉਨਾਂ ਦੇ ਪਤੀ ਬਿੰਦਰ ਸਿੰਘ ਦੇ ਖਿਲਾਫ ਹੀ ਹੋ ਗਏ। ਦੱਸ ਦਈਏ ਕਿ ਪਿੰਡ ਬੱਟੜਿਆਣਾ ਵਿੱਚ ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਏ ਹਨ ਕੀ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੇ ਲਈ ਪਿੰਡ ਦੇ ਸਰਪੰਚ ਨੇ ਪਿੰਡ ‘ਚ 25 ਤੋਂ ਲੈ ਕੇ 30 ਫੁੱਟ ਡੂੰਘੇ ਟੋਏ ਪੁੱਟ ਕੇ ਨਜਾਇਜ਼ ਮਾਈਨਿੰਗ ਕੀਤੀ ਹੈ ,ਜੋ ਕਿ ਤਸਵੀਰਾਂ ਵਿੱਚ ਦਿਖਾਈ ਦੇ ਰਹੀ ਹੈ
ਸੰਗਰੂਰ ਦੇ ਪਿੰਡ ਬੱਟੜਿਆਣਾ ਦੇ ਵਿੱਚ ਪਿੰਡ ਦੇ ਲੋਕ ਮੌਜੂਦਾ ਸਰਪੰਚ ਬਲਜੀਤ ਕੌਰ ਅਤੇ ਉਨਾਂ ਦੇ ਪਤੀ ਬਿੰਦਰ ਸਿੰਘ ਦੇ ਖਿਲਾਫ ਹੀ ਹੋ ਗਏ। ਦੱਸ ਦਈਏ ਕਿ ਪਿੰਡ ਬੱਟੜਿਆਣਾ ਵਿੱਚ ਪਿੰਡ ਦੇ ਲੋਕਾਂ ਨੇ ਇਲਜ਼ਾਮ ਲਗਾਏ ਹਨ ਕੀ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੇ ਲਈ ਪਿੰਡ ਦੇ ਸਰਪੰਚ ਨੇ ਪਿੰਡ ‘ਚ 25 ਤੋਂ ਲੈ ਕੇ 30 ਫੁੱਟ ਡੂੰਘੇ ਟੋਏ ਪੁੱਟ ਕੇ ਨਜਾਇਜ਼ ਮਾਈਨਿੰਗ ਕੀਤੀ ਹੈ ,ਜੋ ਕਿ ਤਸਵੀਰਾਂ ਵਿੱਚ ਦਿਖਾਈ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਸਰਪੰਚ ਨੇ ਇਹ ਨਜਾਇਜ਼ ਤਰੀਕੇ ਨਾਲ ਬਿਨਾਂ ਕੋਈ ਵਿਭਾਗੀ ਪਰਮਿਸ਼ਨ ਲਏ ਇੰਨੇ ਜਿਆਦੇ ਡੂੰਘੇ ਟੋਏ ਪੁੱਟੇ ਹਨ ਅਤੇ ਇਹਨਾਂ ਵਿੱਚੋਂ ਪੁੱਟੀ ਮਿੱਟੀ ਵੀ ਕਿਤੇ ਨਾ ਕਿਤੇ ਵੇਚੀ ਹੈ। ਜਿਸ ਦੀ ਸਾਡੇ ਕੋਲੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਦੇ ਲਈ ਇੰਨੇ ਡੂੰਘੇ ਟੋਏ ਪੱਟਣ ਦੀ ਜਰੂਰਤ ਹੀ ਨਹੀਂ ਸੀ। ਇੰਨੇ ਡੂੰਘੇ ਟੋਇਆਂ ਵਿੱਚ ਜੇਕਰ ਕੋਈ ਪਸ਼ੂ ਜਾਂ ਬੱਚਾ ਜਾਂ ਹਨੇਰੇ ਸਵੇਰੇ ਕੋਈ ਪਿੰਡ ਵਾਸੀ ਗਿਰ ਜਾਂਦਾ ਹੈ ਤਾਂ ਵੱਡੇ ਹਾਦਸੇ ਹੋ ਸਕਦੇ ਹਨ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਪੰਚ ਮੁਤਾਬਿਕ ਸੀਵਰੇਜ ਟਰੀਟਮੈਂਟ ਪਲਾਂਟ ਭਾਵ ਇਹਨਾਂ ਡੂੰਘੇ ਟੋਇਆਂ ਵਿੱਚ ਪਿੰਡ ਦਾ ਗੰਦਾ ਪਾਣੀ ਅਗਰ ਪਾਇਆ ਜਾਵੇਗਾ ਤਾਂ ਇੰਨੀ ਡੂੰਘਾਈ ਜਿੱਥੇ ਕਿ ਬਰੇਤੀ ਵੀ ਨਿਕਲ ਆਈ ਹੈ ਵਿੱਚ ਅਗਰ ਪਿੰਡ ਦਾ ਗੰਦਾ ਪਾਣੀ ਪਾਇਆ ਜਾਵੇਗਾ ਤਾਂ ਪਿੰਡ ਦਾ ਸਾਰਾਜ਼ਮੀਨੀ ਪਾਣੀ ਗੰਦਾ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਤੋਂ ਬਿਲਕੁਲ 100 ਮੀਟਰ ਦੂਰ ਪਿੰਡ ਦਾ ਵਾਟਰ ਵਰਕਰ ਸਿਸਟਮ ਹੈ, ਜਿੱਥੋਂ ਦਾ ਪਾਣੀ ਪੂਰਾ ਪਿੰਡ ਪੀਂਦਾ ਹੈ। ਜੇਕਰ ਇਸ ਜਗ੍ਹਾ ਦੇ ਉੱਪਰ ਗੰਦਾ ਪਾਣੀ ਇਨੀ ਡੂੰਘਾਈ ਉੱਪਰ ਪਾਇਆ ਜਾਵੇਗਾ ਤਾਂ ਉਹ ਪਾਣੀ ਵੀ ਗੰਦਾ ਨਿਕਲੇਗਾ ਅਤੇ ਸਾਰਾ ਪਿੰਡ ਗੰਦਗੀ ਭਰਿਆ ਪਾਣੀ ਪੀਵੇਗਾ। ਅਸੀਂ ਬਿਲਕੁਲ ਵੀ ਕਿਸੇ ਵੀ ਹਾਲਾਤਾਂ ਵਿੱਚ ਇੱਥੇ ਪਿੰਡ ਦਾ ਗੰਦਾ ਪਾਣੀ ਨਹੀਂ ਪੈਣ ਦਵਾਂਗੇ ਅਤੇ ਨਾ ਹੀ ਇੱਥੇ ਇੰਨੀ ਡੂੰਘੀ ਟੋਇਆਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਬਣਨ ਦੇਵਾਂਗੇ।
ਉਹਨਾਂ ਨੇ ਕਿਹਾ ਕਿ ਸਰਪੰਚ ਦੀ ਇਸ ਕਾਰਵਾਈ ਖਿਲਾਫ ਅਸੀਂ ਬਲਾਕ ਡਿਵੈਲਪਮੈਂਟ ਅਫਸਰ ਭਵਾਨੀਗੜ੍ਹ ਅਤੇ ਮਾਈਨਿੰਗ ਵਿਭਾਗ ਦੇ ਕੋਲ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਉਹਨਾਂ ਦੇ ਵੱਲੋਂ ਹੁਣ ਤੱਕ ਸਿਰਫ ਜਾਂਚ ਕੀਤੀ ਗਈ ਹੈ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ। ਪਿੰਡ ਵਾਸੀਆਂ ਨੇ ਸਰਪੰਚ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਸਰੇ ਪਾਸੇ ਜਦੋਂ ਅਸੀਂ ਪਿੰਡ ਦੀ ਮੌਜੂਦਾ ਸਰਪੰਚ ਬਲਜੀਤ ਕੌਰ ਦੇ ਪਤੀ ਬਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਪਤਨੀ ਬਲਜੀਤ ਕੌਰ ਸਰਪੰਚ ਹੈ ਅਤੇ ਮੈਂ ਉਹਨਾਂ ਦੇ ਨਾਲ ਪਿੰਡ ਦਾ ਕੰਮ ਕਰਵਾਉਂਦਾ ਹਾਂ। ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਜੋ ਇਹ ਵਿਕਾਸ ਕਾਰਜ ਕੀਤੇ ਗਏ ਹਨ ,ਇਹ ਪਿੰਡ ਦੇ ਪੰਚਾਇਤੀ ਮਤਾ ਪਾ ਕੇ ਕਾਰਵਾਈ ਕੀਤੀ ਗਈ ਹੈ। ਮੈਂ ਪਿੰਡ ਦੇ ਭਲੇ ਦੇ ਲਈ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਵਾ ਰਿਹਾ ਹਾਂ। ਉਹਨਾਂ ਨੇ ਡੁੰਘਾਈ ਦੇ ਉੱਪਰ ਕਿਹਾ ਕਿ ਡੁੰਗਾਈ ਸਿਰਫ ਪੰਜ ਸੱਤ ਫੁੱਟ ਹੀ ਹੈ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਡੁੰਘਾਈ ਤਾਂ ਬਹੁਤ ਜਿਆਦਾ ਹੈ, ਜੋ ਕਿ ਤਸਵੀਰਾਂ ਵਿੱਚ ਵੀ ਦਿਖ ਰਹੀ ਹੈ ਤਾਂ ਉਹਨਾਂ ਨੇ ਟਾਲ ਮਟੋਲ ਹੀ ਕੀਤੀ। ਸਰਪੰਚ ਦੇ ਪਤੀ ਨੇ ਕਿਹਾ ਕਿ ਸਾਡੇ ਵੱਲੋਂ ਪੰਚਾਇਤੀ ਮਤਾ ਹੀ ਪਾਇਆ ਗਿਆ ਹੈ। ਅਸੀਂ ਕੋਈ ਵਿਭਾਗੀ ਪਰਮਿਸ਼ਨ ਨਹੀਂ ਲਈ ਇਹ ਤਾਂ ਖੁਦ ਵਿਭਾਗ ਦਾ ਹੀ ਕੰਮ ਹੁੰਦਾ ਹੈ।
ਉਧਰ ਜਦੋਂ ਭਵਾਨੀਗੜ੍ਹ ਦੇ ਬਲਾਕ ਡਿਵੈਲਪਮੈਂਟ ਅਫਸਰ ਲੇਨਨ ਗਰਗ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਦੇ ਵਿੱਚ ਪਿੰਡ ਬੱਟੜਿਆਨਾ ਦਾ ਇਹ ਮਾਮਲਾ ਆਇਆ ਸੀ। ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਜਿਆਦਾ ਡੁੰਘਾਈ ਹੋਣ ਕਾਰਨ ਮਾਈਨਿੰਗ ਵਿਭਾਗ ਦੇ ਕੋਲ ਚਲਾ ਗਿਆ ਹੈ ,ਜਾਂਚ ਹੋ ਰਹੀ ਹੈ। ਜੇਕਰ ਜਾਂਚ ਵਿੱਚ ਸਰਪੰਚ ਅਤੇ ਪੰਚਾਇਤ ਆਰੋਪੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।