50 ਹਜਾਰ ਤੋਂ ਸ਼ੁਰੂ ਕੀਤਾ ਤੇ 10 ਸਾਲਾਂ ਵਿੱਚ ਹੋ ਜਾਣਗੇ 2 ਕਰੋੜ
Mansa youth sets an example – ਜਿੱਥੇ ਪੰਜਾਬ ਵਿੱਚ ਵੱਖ-ਵੱਖ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਮਾਨਸਾ ਦੇ ਪਿੰਡ ਭਾਦੜਾ ਦੇ ਨੌਜਵਾਨ ਅਮਨਦੀਪ ਸਿੰਘ ਨੇ ਆਪਣੇ ਪਿੰਡ ਹੀ ਚੰਦਨ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਡਰੈਗਨ ਫਰੂਟ ਦੀ ਖੇਤੀ ਨਾਲ ਕਮਾ ਰਿਹਾ ਲੱਖਾਂ ਰੁਪਏ ।
ਗੁਜਰਾਤ ਘੁੰਮਣ ਗਏ ਨੂੰ ਮਿਲੀ ਸੀ ਜਾਣਕਾਰੀ ਉਸ ਤੋਂ ਬਾਅਦ ਕੀਤੀ ਰਿਸਰਚ ਤੇ ਹੁਣ ਪਿੰਡ ਵਿੱਚ ਹੀ ਸ਼ੁਰੂ ਕਰ ਲਿਆ ਆਪਣਾ ਵਪਾਰ। ਪੰਜਾਬ ਵਿੱਚ ਰਹਿ ਕੇ ਹੀ ਕਮਾਇਆ ਜਾ ਸਕਦਾ ਪੈਸਾ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ। 50 ਹਜਾਰ ਦੀ ਕੀਮਤ ਖਰਚ ਕੇ ਕੀਤੀ ਨਾਲ 10 ਸਾਲਾਂ ਵਿੱਚ ਅਮਨਦੀਪ ਕਮਾਏਗਾ ਦੋ ਕਰੋੜ ਰੁਪਏ ।
ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਉਮਰ ਮਹਿਜ 26 ਸਾਲ ਹੈ ਅਤੇ ਉਸਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸਨੇ ਦੱਸਿਆ ਕਿ ਉਹ ਦੋਸਤਾਂ ਨਾਲ ਘੁੰਮਣ ਲਈ ਗੁਜਰਾਤ ਗਿਆ ਸੀ ਜਿਸ ਸਮੇਂ ਉਸ ਨੂੰ ਚੰਦਨ ਦੀ ਖੇਤੀ ਬਾਰੇ ਪਤਾ ਲੱਗਿਆ ਤੇ ਨਾਲ ਹੀ ਡਰੈਗਨ ਫਰੂਟ ਦੀ ਖੇਤੀ ਦੀ ਸਮਝ ਲੱਗੀ ।
ਅਮਨਦੀਪ ਦਾ ਕਹਿਣਾ ਹੈ ਕਿ ਚੰਦਨ ਦੀ ਖੇਤੀ ਕਿਸੇ ਵੀ ਮਾਰੂ ਧਰਤੀ ਵਿੱਚ ਕੀਤੀ ਜਾ ਸਕਦੀ ਹੈ ਉਸਦੇ ਲਈ ਉਪਜਾਊ ਮਿੱਟੀ ਹੋਣਾ ਜਰੂਰੀ ਨਹੀਂ ਸਗੋਂ ਚੰਦਨ ਦੀ ਖੇਤੀ ਵਿੱਚ ਪਾਣੀ ਦੀ ਵਰਤੋਂ ਵੀ ਬਹੁਤ ਘੱਟ ਕੀਤੀ ਜਾਂਦੀ ਹੈ ਅਤੇ 10 ਸਾਲਾਂ ਦੇ ਵਿੱਚ ਚੰਦਨ ਦੇ ਬੂਟੇ ਵੇਚਣ ਲਈ ਤਿਆਰ ਹੋ ਜਾਂਦੇ ਹਨ।
ਜਿਨਾਂ ਦੀ ਕੀਮਤ 1 ਲੱਖ ਰੁਪਏ ਪ੍ਰਤੀ ਬੂਟਾ ਹੁੰਦੀ ਹੈ । ਉੱਥੇ ਹੀ ਅਮਨਦੀਪ ਨੇ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਕਿ ਉਹ ਆਪਣੀ ਮਾਰੂ ਜਮੀਨ ਵਿੱਚ ਵੀ ਚੰਦਨ ਦੀ ਖੇਤੀ ਕਰ ਸਕਦੇ ਹਨ ਤੇ ਪੰਜਾਬ ਵਿੱਚ ਰਹਿ ਕੇ ਚੰਗੀ ਆਮਦਨ ਕਮਾ ਸਕਦੇ ਹਨ। ਅਮਨਦੀਪ ਨੇ ਕਿਹਾ ਕਿ ਉਸ ਨੇ ਚੰਦਨ ਦੀ ਖੇਤੀ ਇੱਕ ਏਕੜ ਵਿੱਚ ਲਗਾਈ ਹੈ ਜਿਸ ਵਿੱਚ 200 ਦੇ ਕਰੀਬ ਬੂਟੇ ਹਨ ਅਤੇ ਉਸ ਦੇ ਵਿੱਚ ਹੀ ਉਸਨੇ ਡਰੈਗਨ ਫਰੂਟ ਦੀ ਖੇਤੀ ਕੀਤੀ ਹੈ ਜਦੋਂ ਤੱਕ ਚੰਦਨ ਵੇਚਣ ਲਈ ਤਿਆਰ ਹੋਵੇਗਾ ਉਸ ਸਮੇਂ ਤੱਕ ਡਰੈਗਨ ਫਰੂਟ ਮਾਰ ਦਿੰਦੇ ਵੇਚ ਕੇ ਚੰਗੀ ਆਮਦਨ ਪ੍ਰਾਪਤ ਹੋ ਜਾਂਦੀ ।