Banner
Banner

Manpreet Singh Ayali ‘ਵਾਰਿਸ ਪੰਜਾਬ’ ’ਚ ਹੋਏ ਸ਼ਾਮਲ

ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਫਰੀਦਕੋਟ ਦੇ ਸਾਂਸਦ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਾਰਟੀ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਪਾਰਟੀ ਦੇ ਹੋਰ ਵੀ ਆਗੂ ਸਟੇਜ਼ ‘ਤੇ ਮੌਜੂਦ ਰਹੇ। […]
Dailypost News
By : Published: 09 Jun 2026 12:43:PM
Manpreet Singh Ayali ‘ਵਾਰਿਸ ਪੰਜਾਬ’ ’ਚ ਹੋਏ ਸ਼ਾਮਲ

ਸੀਨੀਅਰ ਆਗੂ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਫਰੀਦਕੋਟ ਦੇ ਸਾਂਸਦ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਾਰਟੀ ‘ਚ ਸ਼ਾਮਲ ਕਰਵਾਇਆ। ਇਸ ਦੌਰਾਨ ਪਾਰਟੀ ਦੇ ਹੋਰ ਵੀ ਆਗੂ ਸਟੇਜ਼ ‘ਤੇ ਮੌਜੂਦ ਰਹੇ।

ਜੁਆਨਿੰਗ ਸਮੇਂ ਇਆਲੀ ਨੇ ਦੱਸੇ ਮੁੱਖ ਮੁੱਦੇ
ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਪੰਥ ਦੇ ਪੰਜਾਬ ਦੀ ਚੜ੍ਹਦੀਕਲਾ ਲਈ ਉਹ ਵਾਰਿਸ ਪੰਜਾਬ ਦੇ ਪਾਰਟੀ ਨਾਲ ਮੋਢੇ ਨਾਲ ਮੋਢਾ ਲੈ ਚਲਣਗੇ। ਉਨ੍ਹਾਂ ਨੇ ਕਿਹਾ ਕਿ ਪੰਥ ਦੇ ਮਸਲੇ ਜੋ ਅਜੇ ਤੱਕ ਹੱਲ ਨਹੀਂ ਹੋ ਤੇ ਪੰਜਾਬ ਦੀ ਮੰਗਾਂ- ਚਾਹੇ ਪਾਣੀਆਂ ਦੀ ਮਸਲਾ ਹੋਵੇ, ਚੰਡੀਗੜ੍ਹ ਦਾ ਮਸਲਾ ਹੋਵੇ ਜਾਂ ਪੰਜਾਬ ਬੋਲੀ ਇਲਾਕਿਆਂ ਦਾ ਮਸਲਾ ਹੋਵੇ ਜਾਂ ਕਿਸਾਨੀ ਦੇ ਮੁੱਦੇ ਵਰਗੇ ਹੋਰ ਮਸਲੇ ਹੋਣ ਇਹ ਸਭ ਉਨ੍ਹਾਂ ਦਾ ਮੁੱਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਵੀ ਉਨ੍ਹਾਂ ਦਾ ਮੁੱਖ ਮੁੱਦਾ ਰਹਾਗੇ।

Read Latest News and Breaking News at Daily Post TV, Browse for more News

Ad
Ad