Delhi News: ਵੀਰਵਾਰ ਦੇਰ ਰਾਤ ਗਾਜ਼ੀਆਬਾਦ ਕੋਤਵਾਲੀ ਦੇ ਡਾਇਲ 112 ‘ਤੇ ਇੱਕ ਅਣਪਛਾਤੇ ਫ਼ੋਨ ਕਰਨ ਵਾਲੇ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
CM Rekha Gupta Death Threat: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਦਿੱਲੀ ਪੁਲਿਸ ਦੇ ਉੱਤਰੀ ਪੱਛਮੀ ਜ਼ਿਲ੍ਹੇ ਦੇ ਵਿਸ਼ੇਸ਼ ਸਟਾਫ਼ ਦੀ ਟੀਮ ਨੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ। ਦੋਸ਼ੀ ਦਾ ਨਾਮ ਸ਼ਲੋਕ ਤ੍ਰਿਪਾਠੀ ਦੱਸਿਆ ਜਾ ਰਿਹਾ ਹੈ ਤੇ ਉਸ ਕੋਲ ਵਕਾਲਤ ਦੀ ਡਿਗਰੀ ਹੈ। ਪੁਲਿਸ ਨੂੰ ਦੋਸ਼ੀ ਸ਼ਲੋਕ ਤੋਂ ਜਾਅਲੀ ਆਈਡੀ ਕਾਰਡ ਮਿਲੇ ਹਨ।
ਪੁੱਛਗਿੱਛ ਵਿੱਚ ਇਹ ਪਤਾ ਲੱਗਾ ਹੈ ਕਿ ਉਸਨੇ ਸ਼ਰਾਬੀ ਹਾਲਤ ਵਿੱਚ ਧਮਕੀ ਭਰਿਆ ਫ਼ੋਨ ਕੀਤਾ ਸੀ। ਪੁਲਿਸ ਨੂੰ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਦੀ ਪਤਨੀ ਝਗੜੇ ਤੋਂ ਬਾਅਦ ਘਰੋਂ ਚਲੀ ਗਈ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਹੈ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ।
ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਿਹਾ ਸ਼ਲੋਕ
ਪੁਲਿਸ ਨੇ ਦੱਸਿਆ ਹੈ ਕਿ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਪਰ ਉਹ ਲਗਾਤਾਰ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਿੱਧੇ ਜਵਾਬ ਨਹੀਂ ਦੇ ਰਿਹਾ ਹੈ।

ਗਾਜ਼ੀਆਬਾਦ ਪੁਲਿਸ ਨੂੰ ਇੱਕ ਫੋਨ ਆਇਆ
ਦਰਅਸਲ, ਵੀਰਵਾਰ (5 ਜੂਨ) ਰਾਤ ਨੂੰ ਲਗਭਗ 11.00 ਵਜੇ, ਗਾਜ਼ੀਆਬਾਦ ਪੁਲਿਸ ਨੂੰ ਇੱਕ ਫੋਨ ਆਇਆ ਜਿਸ ਵਿੱਚ ਇੱਕ ਅਣਜਾਣ ਵਿਅਕਤੀ ਨੇ ਕਿਹਾ ਕਿ ਉਹ ਰੇਖਾ ਗੁਪਤਾ ਨੂੰ ਮਾਰ ਦੇਵੇਗਾ। ਕਾਲ ਦੀ ਜਾਣਕਾਰੀ ਮਿਲਦੇ ਹੀ, ਗਾਜ਼ੀਆਬਾਦ ਅਤੇ ਦਿੱਲੀ ਪੁਲਿਸ ਐਕਟਿਵ ਹੋ ਗਈ ਅਤੇ ਨੰਬਰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਲ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਥੋੜ੍ਹੇ ਸਮੇਂ ਵਿੱਚ ਹੀ ਕਾਲ ਕਰਨ ਵਾਲੇ ਦਾ ਫੋਨ ਬੰਦ ਹੋ ਗਿਆ ਤੇ ਉਸਨੂੰ ਟਰੇਸ ਕਰਨਾ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ, ਪੁਲਿਸ ਟੀਮ ਨੇ ਰਾਤ ਭਰ ਅਤੇ ਅਗਲੇ ਦਿਨ ਕਾਰਵਾਈ ਕੀਤੀ ਅਤੇ ਸ਼ਨੀਵਾਰ (7 ਜੂਨ) ਨੂੰ ਦੋਸ਼ੀ ਤੱਕ ਪਹੁੰਚ ਗਈ।
ਫਿਲਹਾਲ, ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਦਾ ਇਰਾਦਾ ਕੀ ਸੀ, ਉਸਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬੈਠੀ ਰੇਖਾ ਗੁਪਤਾ ਨੂੰ ਇੰਨੀ ਵੱਡੀ ਧਮਕੀ ਕਿਵੇਂ ਦਿੱਤੀ?