Special Stroy; ਅੱਜ ਦੇ ਸਮੇਂ ‘ਚ ਜਿਥੇ ਰਿਸ਼ਤਿਆਂ ਦੀ ਕਦਰ ਘੱਟ ਰਹਿ ਗਈ ਹੈ, ਉਥੇ ਅਜਨਾਲਾ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਜਿਸਨੇ ਹਰ ਦਿਲ ਨੂੰ ਛੂਹ ਲਿਆ।ਇੱਥੇ ਇਕ ਮਨਜੀਤ ਸਰੀਨ ਨਾਮ ਦੇ ਵਿਅਕਤੀ ਨੇ ਆਪਣੀ ਮ੍ਰਿਤਕ ਪਤਨੀ ਦੀ ਯਾਦ ‘ਚ ਵਿਆਹ ਦੀ ਸਾਲਗਿਰਾ ਮਨਾਈ। ਦੋ ਸਾਲ ਪਹਿਲਾਂ ਇਸ ਵਿਅਕਤੀ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ,ਪਰ ਉਸ ਨੇ ਤਸਵੀਰ ਅੱਗੇ ਕੇਕ ਕੱਟ ਕੇ ਇਹ ਦਿਨ ਮਨਾਇਆ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਵਿਦੇਸ਼ ਰਹਿੰਦੇ ਉਸਦੇ ਬੇਟੇ ਨੇ ਉਸਨੂੰ ਫ਼ੋਨ ਕਰਕੇ ਯਾਦ ਦਿਵਾਇਆ ਕਿ ਅੱਜ ਤੁਹਾਡੀ ਅਤੇ ਮਾਂ ਦੀ ਵਿਆਹ ਦੀ ਸਾਲਗਿਰਾ ਹੈ। ਬੇਟੇ ਨੇ ਫ਼ੋਨ ‘ਤੇ ਆਖਿਆ ਕਿ ਪਾਪਾ ਤੁਸੀਂ ਇਹ ਸੈਲੀਬਰੇਟ ਕਰੋ,ਕੇਕ ਕਟੋ।ਮਮੀ ਨਹੀਂ ਨੇ ਪਰ ਯਾਦਾਂ ਤਾਂ ਨੇ ਅਤੇ ਬੇਟੇ ਦੀ ਜ਼ਿਦ ਦੇ ਅੱਗੇ ਓਹ ਪਿਤਾ ਨੇ ਆਪਣੇ ਜੀਵਨ ਸਾਥੀ ਦੀ ਤਸਵੀਰ ਅੱਗੇ ਕੇਕ ਰੱਖਿਆ, ਤੇ ਅੱਖਾਂ ‘ਚ ਹੰਜੂ ਲੈ ਕੇ ਕੇਕ ਕੱਟ ਦਿੱਤਾ
ਵਿਅਕਤੀ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਇਕੱਲਾ ਹਾਂ, ਪਰ ਉਹ ਸਦਾ ਮੇਰੇ ਨਾਲ ਹੁੰਦੀ ਹੈ। ਮੇਰੀ ਪਤਨੀ ਦੀ ਯਾਦਾਂ ਮੇਰੇ ਨਾਲ ਹਨ। ਮੈਂ ਆਪਣੇ ਬੱਚਿਆਂ ਦੀ ਇੱਛਾ ਪੂਰੀ ਕੀਤੀ, ਤੇ ਆਪਣੇ ਪਿਆਰ ਨੂੰ ਸੱਚਮੁੱਚ ਸਜਦਾ ਦਿੱਤਾ।”
ਸੱਚਾ ਪਿਆਰ ਸਿਰਫ਼ ਹਜ਼ੂਰੀ ‘ਚ ਨਹੀਂ, ਯਾਦਾਂ ‘ਚ ਵੀ ਜਿੰਦਾ ਰਹਿੰਦਾ ਹੈ। ਘਰ ਦੀਆਂ ਛੋਟੀਆਂ ਗੱਲਾਂ ‘ਤੇ ਲੜੋ ਨਾ, ਪਿਆਰ ਕਰੋ, ਇੱਜ਼ਤ ਦਿਓ। ਕਿਉਂਕਿ ਜਦ ਕੋਈ ਚਲਾ ਜਾਂਦਾ ਹੈ, ਫਿਰ ਸਿਰਫ ਯਾਦਾਂ ਹੀ ਰਹਿ ਜਾਂਦੀਆਂ ਨੇ। ਇਹ ਖਬਰ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਪਿਆਰ ਨਾ ਤਾਂ ਵਕਤ ਦੇ ਮੋੜ ਤੇ ਰੁਕਦਾ ਹੈ, ਨਾ ਹੀ ਮੌਤ ਦੇ ਰਾਹੇ।