Punjab News; ਫਿਰੋਜ਼ਪੁਰ ਦੇ ਉਧਮ ਸਿੰਘ ਚੌਂਕ ਵਿੱਚ ਤੇਜ਼ ਰਫਤਾਰ ਥਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਨਾਮਦੇਵ ਚੌਕ ਵੱਲੋਂ ਆ ਰਹੀ ਤੇਜ਼ ਰਫਤਾਰ ਥਾਰ ਨੇ ਚੌਂਕ ਦੇ ਨਜ਼ਦੀਕ ਹੀ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਉਲਟ ਸਾਈਡ ਜਾ ਕੇ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਹਵਾ ਵਿੱਚ ਉੱਛਲਦਾ ਹੋਇਆ ਦੂਰ ਜਾ ਡਿੱਗਿਆ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ , ਥਾਰ ਸਵਾਰ ਵੱਲੋਂ ਐਕਸੀਡੈਂਟ ਕਰਨ ਤੋਂ ਬਾਅਦ ਜਖਮੀ ਨੂੰ ਚੱਕਣ ਦੀ ਬਜਾਏ ਉਥੋਂ ਥਾਰ ਭਜਾ ਕੇ ਫਰਾਰ ਹੋ ਗਿਆ।
ਫਿਲਹਾਲ ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਇਆ ,ਜਿਸਦਾ ਡਾਕਟਰਾਂ ਵੱਲੋਂ ਇਲਾਜ਼ ਕੀਤਾ ਜਾ ਰਿਹਾ।