Patiala News;ਪਟਿਆਲਾ ਦੇ ਰਜਿੰਦਰਾ ਜਿਮਖਾਨਾ ਮਹਿੰਦਰਾ ਕਲੱਬ ਦੇ ਵਿੱਚ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ ਜਦੋਂ ਕੈਫੇ ਦੇ ਅੰਦਰ ਅਚਾਨਕ ਅੱਗ ਲੱਗ ਗਈ ਅਤੇ ਕਾਲੇ ਧੂੰਏ ਦੇ ਨਾਲ ਪੂਰਾ ਸਮਾਨ ਭਰ ਗਿਆ।
ਦੱਸ ਦਈਏ ਕਿ ਜਿਸ ਕੈਫੇ ਦੇ ਵਿੱਚ ਇਹ ਅੱਗ ਲੱਗੀ ਹੁੰਦੀ ਹੈ ਉਸਦੇ ਕਰੀਬ ਹੀ 15 ਤੋਂ 20 ਦੇ ਕਰੀਬ ਬੱਚੇ ਬੈਡਮਿੰਟਰ ਦੀ ਪ੍ਰੈਕਟਿਸ ਕਰਦੇ ਸਨ ਫਿਲਹਾਲ ਫਾਇਰ ਬਿਗ੍ਰੇਡ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ ਕੀਤੀ ਗਈ।
ਦੱਸ ਦਈਏ ਕਿ ਅਜੇ ਤੱਕ ਰਜਿੰਦਰ ਜਿਮਖਾਨਾ ਕਲੱਬ ਦੇ ਕਿਸੇ ਵੀ ਅਹੁਦੇਦਾਰ ਦੇ ਦੁਆਰਾ ਇਸ ਦੇ ਉੱਪਰ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਮੌਕੇ ਦੇ ਉੱਪਰ ਚਸ਼ਮਦੀਦ ਇੱਕ ਬੱਚੀ ਨੇ ਸਾਰੀ ਘਟਨਾ ਦੱਸੀ ਹੈ ਕਿ ਕਿਸ ਢੰਗ ਦੇ ਨਾਲ ਉਹ ਨਾਲ ਵਾਲੇ ਬੈਡਮਿੰਟਨ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਸਨ ਜਦੋਂ ਇਹ ਅੱਗ ਲੱਗੀ ਹੈ ਅਤੇ ਸਾਰੇ ਬੱਚਿਆਂ ਨੂੰ ਉਥੋਂ ਫੌਰੀ ਤੌਰ ਦੇ ਉੱਪਰ ਬਾਹਰ ਕੱਢਿਆ ਗਿਆ। ਖੈਰ ਇਸ ਘਟਨਾ ‘ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।