Pathankot News: ਕੁਝ ਲੋਕਾਂ ਨੇ ਇਸ ਤਬਾਹ ਹੋਏ ਘਰ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਆਪਣਾ ਘਰ ਦੱਸ ਕੇ ਤਸਵੀਰਾਂ ‘ਤੇ ਆਪਣਾ ਸਕੈਨਰ ਲਗਾ ਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
Ravi River Damage in Pathankot Village: ਪੰਜਾਬ ‘ਚ ਇੱਕ ਪਾਸੇ ਤਾਂ ਹੜ੍ਹਾਂ ਕਰਕੇ ਤਬਾਹੀ ਦਾ ਦੌਰ ਜਾਰੀ ਹੈ। ਜਿੱਥੇ ਕਈ ਲੋਕਾਂ ਨੇ ਆਪਣੀ ਸਭ ਕੁਝ ਹੀ ਗੁਆ ਦਿੱਤਾ ਅਤੇ ਇਸ ਤਬਾਹੀ ਕਰਕੇ ਪੰਜਾਬ 5-10 ਸਾਲ ਪਿੱਛੇ ਹੋ ਗਿਆ। ਅਜਿਹੇ ‘ਚ ਹੁਣ ਠੱਗ ਵੀ ਐਕਟਿਵ ਹੋ ਗਏ ਹਨ। ਹੜ੍ਹਾਂ ਦੇ ਨਾਲ ਜਿੱਥੇ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਉਥੇ ਹੀ ਕੁਝ ਲੋਕਾਂ ਨੇ ਇਸ ਆਪਦਾ ਦਾ ਨਜਾਇਜ਼ ਫਾਇਦਾ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
ਕੁਝ ਸਰਾਰਤੀ ਲੋਕ ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਕੰਧਾਂ, ਛੱਤਾਂ ਦੀਆਂ ਫੋਟੋਆਂ ਲਗਾ ਕੇ ਆਪਣੇ ਸਕੈਨਰ ਲਗਾ ਕੇ ਹੋਰਨਾਂ ਲੋਕਾਂ ਤੋਂ ਪੈਸੇ ਠੱਗਣ ਦਾ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਸੈਕਟਰ ‘ਚ ਪੈਂਦੇ ਪਿੰਡ ਕੋਲੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਰਾਵੀ ਦਰਿਆ ਨੇ ਇੱਕ ਘਰ ਨੂੰ ਆਪਣੀ ਚਪੇਟ ‘ਚ ਲੈ ਲਿਆ ਸੀ।
ਇਸ ਡਿੱਗਦੇ ਹੋਏ ਘਰ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ। ਕੁਝ ਲੋਕਾਂ ਨੇ ਇਸ ਤਬਾਹ ਹੋਏ ਘਰ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਆਪਣਾ ਘਰ ਦੱਸ ਕੇ ਤਸਵੀਰਾਂ ‘ਤੇ ਆਪਣਾ ਸਕੈਨਰ ਲਗਾ ਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਅਤੇ ਸਕੈਨਰ ਨੂੰ ਵੇਖ ਕੇ ਪਰਿਵਾਰ ਵਾਲਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ ਕਿ ਉਨ੍ਹਾਂ ਦੇ ਡਿੱਗੇ ਘਰ ਤੋਂ ਕੋਈ ਕਿਸ ਤਰ੍ਹਾਂ ਪੈਸੇ ਇਕੱਠੇ ਕਰ ਰਿਹਾ ਹੈ।

ਜਿਸ ਦੇ ਚਲਦੇ ਪੀੜਤ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਾਨੀ ਸੱਜਣ ਜੇਕਰ ਕਿਸੇ ਨੂੰ ਵੀ ਪੈਸੇ ਦਿੰਦੇ ਹਨ ਤਾਂ ਉਹ ਖੁਦ ਮਿਲ ਕੇ ਪੈਸੇ ਦੇਣ ਨਾ ਕੀ ਕਿਸੇ ਨੂੰ ਵੀ ਸਕੈਨਰਾਂ ਰਾਹੀਂ ਪੈਸੇ ਪਾਉਣ। ਇਸ ਔਖੇ ਸਮੇਂ ਵੀ ਕੁਝ ਸ਼ਰਾਰਤੀ ਲੋਕ ਪੈਸੇ ਠੱਗਣ ਦਾ ਨਵਾਂ ਤਰੀਕਾ ਅਖਤਿਆਰ ਕਰ ਰਹੇ ਹਨ। ਜੋ ਕਿ ਉਨ੍ਹਾਂ ਦੇ ਸਾਹਮਣੇ ਆਇਆ ਹੈ ਉਨ੍ਹਾਂ ਦੇ ਡਿੱਗਦੇ ਘਰ ਦੀ ਫੋਟੋ ਲਗਾ ਕੇ ਅਤੇ ਸ਼ਰਾਰਤੀ ਲੋਕਾਂ ਵੱਲੋਂ ਆਪਣੇ ਸਕੈਨਰ ਲਗਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ।
ਇਸ ਖਬਰ ਦੇ ਰਾਹੀਂ ਪੀੜਤ ਪਰਿਵਾਰ ਨੇ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕਿਸੇ ਦੀ ਕੋਈ ਮਦਦ ਕਰਨੀ ਹੋਵੇ ਤਾਂ ਉਹ ਖੁਦ ਜਾ ਕੇ ਇੱਕ ਵਾਰ ਜ਼ਰੂਰ ਮਿਲਣ ਅਤੇ ਫਿਰ ਉਨ੍ਹਾਂ ਦੀ ਸੇਵਾ ਕਰਨ।