Covid-19 Cases: ਬੀਤੇ ਦਿਨੀਂ ਮੋਹਾਲੀ ‘ਚ ਕੋਵਿਡ-19 ਦਾ ਕੇਸ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਦੂਜਾ ਕੇਸ ਅੰਮ੍ਰਿਤਸਰ ‘ਚ ਦਰਜ ਕੀਤਾ ਗਿਆ।
Corona Positive Case in Punjab: ਦੇਸ਼ ਦੇ ਸੂਬਿਆਂ ‘ਚ ਕਰੀਬ ਤਿੰਨ ਸਾਲ ਬਾਅਦ ਫਿਰ ਤੋਂ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਸਰਕਾਰਾਂ ਅਤੇ ਸਿਹਤ ਵਿਭਾਗ ਵਿਸ਼ੇਸ਼ ਤੌਰ ‘ਤੇ ਅਲਰਟ ਨਜ਼ਰ ਆ ਰਿਹਾ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਮੋਹਾਲੀ ‘ਚ ਕੋਵਿਡ-19 ਦਾ ਕੇਸ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਦੂਜਾ ਕੇਸ ਅੰਮ੍ਰਿਤਸਰ ‘ਚ ਦਰਜ ਕੀਤਾ ਗਿਆ। ਹੁਣ ਸੂਬੇ ‘ਚ ਕੋਰੋਨਾ ਦਾ ਤੀਜਾ ਕੇਸ ਵੀ ਸਾਹਮਣੇ ਆ ਗਿਆ ਹੈ। ਕੋਰੋਨਾ ਦਾ ਤੀਜਾ ਕੇਸ ਫਿਰੋਜ਼ਪੁਰ ‘ਚ ਸਾਹਮਣੇ ਆਇਆ।
ਫਿਰੋਜ਼ਪੁਰ ਵਿੱਚ ਪਹਿਲਾ ਕੋਰੋਨਾ ਪੌਜ਼ੇਟਿਵ ਦਾ ਮਰੀਜ਼ ਦੀ ਪਹਿਚਾਣ ਅੰਬਾਲਾ ਵਾਸੀ ਦਿਵਨੇਸ਼ ਕੁਮਾਰ ਵਜੋਂ ਹੋਈ ਹੈ। ਫਿਲਹਾਲ ਫਿਰੋਜ਼ਪੁਰ ਦੇ ਸੂਰਿਆ ਇਨਕਲੇਵ ਵਿੱਚ ਰਹਿ ਰਿਹਾ ਹੈ। ਦੱਸ ਦਈਏ ਕਿ ਮੈਡੀਕਲ ਟ੍ਰੀਟਮੈਂਟ ਮਗਰੋਂ ਦਿਵਨੇਸ਼ ਕੁਮਾਰ ਨੂੰ ਹੌਮ ਆਈਸੋਲੇਟ ਕਰ ਦਿੱਤਾ ਗਿਆ ਹੈ। ਮਰੀਜ਼ ਇੱਥੇ ਆਪਣੇ ਪਿਤਾ ਨੂੰ ਮਿਲਣ ਆਇਆ ਸੀ। ਪਰ ਤਬੀਅਤ ਖ਼ਰਾਬ ਅਤੇ ਬੁਖਾਰ ਦੀ ਸ਼ਿਕਾਇਤ ਹੋਣ ਮਗਰੋਂ ਜਦੋਂ ਉਹ ਸਿਵਲ ਹਸਪਤਾਲ ਵਿੱਚ ਦਵਾਈ ਲੈਣ ਗਿਆ ਤਾਂ ਇਸ ਦਾ ਕੋਵਿਡ-19 ਟੈਸਟ ਕੀਤਾ ਗਿਆ। ਜਿਸ ਦੀ ਰਿਪੋਰਟ ਪੌਜ਼ੇਟਿਵ ਆਈ।
ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਦਿਵਨੇਸ਼ ਨੂੰ ਹੋਮ ਆਇਸੋਲੇਟ ਕਰ ਦਿੱਤਾ ਗਿਆ। ਦੱਸ ਦਈਏ ਕਿ ਦਿਵਨੇਸ਼ ਦੇ ਪਿਤਾ ਰੇਲਵੇ ਵਿੱਚ ਕਰਮਚਾਰੀ ਹਨ।