Jammu and Kashmir: ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ‘ਸਖ਼ਤ ਅਤੇ ਫੈਸਲਾਕੁੰਨ’ ਜਵਾਬ ਦੇਣ ਦੀ ਚੇਤਾਵਨੀ ਦਿੰਦੇ ਹੋਏ, ਸ਼ੁੱਕਰਵਾਰ ਨੂੰਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਵਾਈ ’ਚ 2014 ਵਿੱਚ ਸ਼ੁਰੂ ਹੋਇਆ ਜੰਮੂ ਕਸ਼ਮੀਰ ਦਾ ਵਿਕਾਸ ਹਾਲ ਹੀ ਵਿੱਚ ਭੜਕਾਊ ਕਾਰਵਾਈਆਂ ਦੇ ਬਾਵਜੂਦ ਨਾ ਤਾਂ ਰੁਕੇਗਾ ਅਤੇ ਨਾ ਹੀ ਹੌਲੀ ਹੋਵੇਗਾ।
ਸ਼ਾਹ ਨੇ ਸਰਹੱਦੀ ਜ਼ਿਲ੍ਹੇ ਪੁੰਛ ਤੋਂ ਭਰੋਸਾ ਅਤੇ ਦ੍ਰਿੜਤਾ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਹੋਈ ਅਸ਼ਾਂਤੀ ਕਾਰਨ ਵਿਕਾਸ ਵਿੱਚ ਆਈ ਰੁਕਾਵਟ ਅਸਥਾਈ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਤਰੱਕੀ ਜਲਦੀ ਹੀ ਦੁਬਾਰਾ ਆਪਣੀ ਗਤੀ ਫੜ ਲਵੇਗੀ।
ਗ੍ਰਹਿ ਮੰਤਰੀ ਨੇ ਹਾਲ ਹੀ ਵਿੱਚ ਹੋਏ ਭਾਰਤ-ਪਾਕਿਸਤਾਨ ਫ਼ੌਜੀ ਟਕਰਾਅ ਦੌਰਾਨ ਇੱਕ ਸੀਨੀਅਰ ਅਧਿਕਾਰੀ ਦੀ ਕੁਰਬਾਨੀ ਨੂੰ ਸਵੀਕਾਰ ਕੀਤਾ ਅਤੇ ਹਥਿਆਰਬੰਦ ਬਲਾਂ ਅਤੇ ਸਿਵਲ ਪ੍ਰਸ਼ਾਸਨ ਦੀ ਬਹਾਦਰੀ ਅਤੇ ਤਤਪਰਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਗੋਲੀਬਾਰੀ ਦੌਰਾਨ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਕੱਢਣ ਵਿੱਚ ਪ੍ਰਸ਼ਾਸਨ ਦੇ ਤੁਰੰਤ ਜਵਾਬ ਦੀ ਵੀ ਪ੍ਰਸ਼ੰਸਾ ਕੀਤੀ।