ਅੰਮ੍ਰਿਤਸਰ: ਸਥਨਿਕ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ਤੇ ਸਥਿਤ ਐੱਚਡੀਐੱਫਸੀ ਬੈਂਕ ਦੇ ਬਾਹਰ ਅੱਜ ਵਾਲਮੀਕੀ ਭਾਈਚਾਰੇ ਅਤੇ ਕੁਝ ਲੋਕਾਂ ਵੱਲੋਂ ਬੈਠ ਕੇ ਬੈਂਕ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਬੈਂਕ ਦੇ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਵੱਲੋਂ ਲੋਕਾਂ ਦੇ ਨਾਲ ਐੱਫਡੀ ਦੇ ਨਾਮ ਤੇ ਉੱਪਰ ਮੋਟੀ ਠੱਗੀ ਮਾਰੀ ਜਾ ਰਹੀ ਹੈ ਅਤੇ ਇਸ ਸਬੰਧੀ ਉਹ ਲਗਾਤਾਰ ਹੀ ਬੈਂਕ ਦੇ ਵਿੱਚ ਚੱਕਰ ਕੱਟ ਰਹੇ ਹਨ ਪਰ ਉਹਨਾਂ ਨੂੰ ਇਸ ਸਬੰਧੀ ਇਨਸਾਫ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਵਾਲਮੀਕੀ ਸਮਾਜ ਦੇ ਆਗੂਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
ਉਹਨਾਂ ਕਿਹਾ ਕਿ ਬੈਂਕ ਦੇ ਵਿੱਚ ਕੰਮ ਕਰਦੇ ਕਰਮਚਾਰੀ ਵੱਲੋਂ ਲੋਕਾਂ ਦੀਆਂ ਐੱਫਡੀਆਂ ਕਰਾ ਕੇ ਬਾਅਦ ਵਿੱਚ ਆਪ ਹੀ ਉਹ ਐਫਡੀਆਂ ਤੋੜ ਕੇ ਆਪਣੇ ਜਾਣਕਾਰਾਂ ਦੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਰਿਹਾ ਸੀ। ਜਿਸ ਦੀ ਜਾਣਕਾਰੀ ਉਹਨਾਂ ਨੂੰ ਲੱਗੀ ਅਤੇ ਉਹਨਾਂ ਨੇ ਹੁਣ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ।
ਦੂਸਰੇ ਪਾਸੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬੈਂਕ ਦੇ ਵਿੱਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਬੈਂਕ ਦੇ ਕਰਮਚਾਰੀ ਵੱਲੋਂ ਇਹ ਸਾਰੀ ਹਰਕਤ ਕੀਤੀ ਗਈ ਹੈ ਫਿਲਹਾਲ ਬੈਂਕ ਦੇ ਮੈਨੇਜਰ ਨਾਲ ਵੀ ਗੱਲਬਾਤ ਹੋ ਗਈ ਹੈ ਅਤੇ ਜਿਨਾਂ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਗਾਇਬ ਹੋਏ ਆ ਫਿਲਹਾਲ ਉਹ ਵੀ ਪੈਸੇ ਖਾਤਿਆਂ ‘ਚ ਪਾਏ ਜਾ ਰਹੇ ਆ ਤੇ ਉਕਤ ਆਰੋਪੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।