Died due to Suffocation: ਮਰਣ ਵਾਲੇ ਬੱਚਿਆਂ ਦੀ ਉਮਰ 8 ਤੋਂ 6 ਸਾਲ ਦੇ ਵਿਚਕਾਰ ਸੀ। ਆਂਧਰਾ ਪ੍ਰਦੇਸ਼ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (MSME) ਮੰਤਰੀ ਕੋਂਡਾਪੱਲੀ ਸ਼੍ਰੀਨਿਵਾਸ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਰਿਵਾਰ ਵਿਆਹ ‘ਚ ਸ਼ਾਮਲ ਹੋਣ ਲਈ ਆਇਆ ਸੀ।
Children died in a locked Car: ਆਂਧਰਾ ਪ੍ਰਦੇਸ਼ ਦੇ ਦੁਆਰਪੁੜੀ ਪਿੰਡ ਵਿੱਚ ਇੱਕ ਖੜੀ ਕਾਰ ਵਿੱਚ ਫਸਣ ਕਾਰਨ ਚਾਰ ਬੱਚਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਖ਼ਬਰਾਂ ਮੁਤਾਬਕ, ਇਹ ਹਾਦਸਾ ਪਿੰਡ ਦੇ ਮਹਿਲਾ ਮੰਡਲ ਦਫਤਰ ਨੇੜੇ ਵਾਪਰਿਆ, ਜਦੋਂ ਬੱਚੇ ਮੌਜ-ਮਸਤੀ ਲਈ ਕਾਰ ਵਿੱਚ ਬੈਠੇ ਤਾਂ ਇਸ ਦੌਰਾਨ ਗੱਡੀ ਦਾ ਦਰਵਾਜ਼ਾ ਗਲਤੀ ਨਾਲ ਅੰਦਰੋਂ ਬੰਦ ਹੋ ਗਿਆ।
ਰਿਪੋਰਟ ਮੁਤਾਬਕ ਮਰਨ ਵਾਲੇ ਬੱਚਿਆਂ ਦੀ ਉਮਰ 8 ਤੋਂ 6 ਸਾਲ ਦੇ ਵਿਚਕਾਰ ਸੀ। ਆਂਧਰਾ ਪ੍ਰਦੇਸ਼ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (MSME) ਮੰਤਰੀ ਕੋਂਡਾਪੱਲੀ ਸ਼੍ਰੀਨਿਵਾਸ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਰਿਵਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
ਮੰਤਰੀ ਨੇ ਕਿਹਾ, “ਇਹ ਪਤਾ ਲੱਗਾ ਹੈ ਕਿ ਬੱਚੇ ਨੇੜੇ ਹੀ ਖੇਡ ਰਹੇ ਸੀ, ਇੱਕ ਛੱਡੀ ਹੋਈ ਕਾਰ ਵਿੱਚ ਬੈਠੇ ਗਏ ਤੇ ਬਦਕਿਸਮਤੀ ਨਾਲ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ। ਹਾਦਸੇ ਤੋਂ ਬਾਅਦ ਹੀ ਪਰਿਵਾਰਾਂ ਨੂੰ ਪਤਾ ਲੱਗਾ ਕਿ ਕੀ ਹੋਇਆ। ਇਹ ਮੰਦਭਾਗਾ ਹੈ ਕਿ ਇਸ ਹਾਦਸੇ ਵਿੱਚ ਚਾਰ ਬੱਚੇ – ਇੱਕ ਲੜਕਾ ਅਤੇ ਤਿੰਨ ਲੜਕੀਆਂ – ਆਪਣੀ ਜਾਨ ਗੁਆ ਬੈਠੇ।” ਫਿਲਹਾਲ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ।
4 ਬੱਚਿਆਂ ਦੀ ਮੌਤ ਕਾਰਨ ਸੋਗ ਦੀ ਲਹਿਰ
ਦੱਸ ਦਈਏ ਕਿ ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ। ਪਿਛਲੇ ਸਾਲ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਤੋਂ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਇੱਥੇ ਇਕੱਠੇ 4 ਬੱਚਿਆਂ ਦੀ ਮੌਤ ਕਾਰਨ ਸੋਗ ਫੈਲ ਗਿਆ। ਇਨ੍ਹਾਂ ਬੱਚਿਆਂ ਦੇ ਮਾਪੇ ਖੇਤ ਵਿੱਚ ਕੰਮ ਕਰਨ ਗਏ ਹੋਏ ਸੀ। ਬੱਚੇ ਘਰ ਵਿੱਚ ਇਕੱਠੇ ਖੇਡ ਰਹੇ ਸੀ।