Angad Singh Chandok: ਸੀਬੀਆਈ ਨੇ ਭਗੌੜੇ ਅੰਗਦ ਸਿੰਘ ਚੰਡੋਕ ਨੂੰ ਭਾਰਤ ਡਿਪੋਰਟ ਕਰ ਦਿੱਤਾ ਹੈ, ਉਸ ‘ਤੇ ਅਮਰੀਕਾ ‘ਚ ਰਹਿੰਦਿਆਂ ਇੱਕ ਵੱਡੇ ਅੰਤਰਰਾਸ਼ਟਰੀ ਆਨਲਾਈਨ ਧੋਖਾਧੜੀ ਰੈਕੇਟ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
Angad Singh Chandok: ਸੀਬੀਆਈ ਲੰਬੇ ਸਮੇਂ ਤੋਂ ਭਗੌੜੇ ਅੰਗਦ ਸਿੰਘ ਚੰਡੋਕ ਨੂੰ ਅਮਰੀਕਾ ਤੋਂ ਭਾਰਤ ਲੈ ਆਈ ਹੈ। ਅੰਗਦ ਸਿੰਘ ਚੰਡੋਕ ‘ਤੇ ਬੈਂਕ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਸੀਬੀਆਈ ਲੰਬੇ ਸਮੇਂ ਤੋਂ ਉਸਦੀ ਭਾਲ ਕਰ ਰਹੀ ਸੀ।
ਅੰਗਦ ‘ਤੇ ਅਮਰੀਕਾ ਵਿੱਚ ਰਹਿੰਦਿਆਂ ਇੱਕ ਵੱਡੇ ਅੰਤਰਰਾਸ਼ਟਰੀ ਆਨਲਾਈਨ ਧੋਖਾਧੜੀ ਰੈਕੇਟ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਉੱਥੇ ਰਹਿੰਦਿਆਂ, ਉਸਨੇ ਜਾਅਲੀ ਤਕਨੀਕੀ ਸਹਾਇਤਾ ਅਤੇ ਯਾਤਰਾ ਯੋਜਨਾਵਾਂ ਰਾਹੀਂ ਬਜ਼ੁਰਗ ਅਮਰੀਕੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ। ਉਸਨੇ ਜਾਅਲੀ ਕੰਪਨੀਆਂ ਬਣਾਈਆਂ ਅਤੇ ਇਸ ਪੈਸੇ ਨੂੰ ਇਧਰ-ਉਧਰ ਭੇਜਿਆ ਅਤੇ ਵਿਦੇਸ਼ਾਂ ‘ਚ ਵੀ ਭੇਜਿਆ।
ਅਮਰੀਕੀ ਜਾਂਚ ਏਜੰਸੀਆਂ ਮੁਤਾਬਕ, ਚੰਡੋਕ ਨੇ ਇਹ ਧੋਖਾਧੜੀ ਲਗਭਗ ਦੋ ਸਾਲਾਂ ਤੱਕ ਕੀਤੀ ਅਤੇ ਧੋਖਾਧੜੀ ਰਾਹੀਂ 15 ਲੱਖ ਡਾਲਰ ਯਾਨੀ ਕਿ (ਲਗਭਗ 12.5 ਕਰੋੜ ਰੁਪਏ) ਤੋਂ ਵੱਧ ਦੀ ਕਮਾਈ ਕੀਤੀ। ਅਮਰੀਕੀ ਅਦਾਲਤ ਨੇ ਉਸਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਹ ਧੋਖਾਧੜੀ ਦੇ ਮਾਮਲਿਆਂ ਵਿੱਚ ਭਾਰਤ ਵਿੱਚ ਵੀ ਲੋੜੀਂਦਾ ਸੀ।
ਅਮਰੀਕਾ ਤੋਂ ਲਿਆਉਣ ਤੋਂ ਬਾਅਦ ਅੰਗਦ ਸਿੰਘ ਚੰਡੋਕ ਨੂੰ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਨਿਆਂ ਵਿਭਾਗ ਨੇ ਮਾਰਚ 2022 ਵਿੱਚ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅੰਗਦ ਨੂੰ ਇੱਕ ਅਮਰੀਕੀ ਸੀਨੀਅਰ ਨਾਗਰਿਕ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਅਮਰੀਕੀ ਅਦਾਲਤ ਨੇ 6 ਸਾਲ ਦੀ ਸਜ਼ਾ ਸੁਣਾਈ ਸੀ। ਸੀਬੀਆਈ ਨੇ ਚੰਡੋਕ ਨੂੰ ਅਮਰੀਕਾ ਤੋਂ ਹਵਾਲਗੀ ਲਈ ਇੱਕ ਲੰਬੀ ਕਾਨੂੰਨੀ ਲੜਾਈ ਲੜੀ ਸੀ। ਹੁਣ ਲੰਬੇ ਸਮੇਂ ਤੋਂ ਫਰਾਰ ਅੰਗਦ ਨੂੰ ਅੱਜ ਹਿਰਾਸਤ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹਿਰਾਸਤ ਦੀ ਮੰਗ ਕੀਤੀ ਜਾਵੇਗੀ।