Apple CEO Gift to Trump: ਡੋਨਾਲਡ ਟਰੰਪ ਨੇ ਕੁਝ ਸਮਾਂ ਪਹਿਲਾਂ ਟੈਰਿਫ ਦਾ ਐਲਾਨ ਕੀਤਾ। ਜਿਸ ਮਗਰੋਂ ਟਿਮ ਕੁੱਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 24 ਕੈਰੇਟ ਸੋਨੇ ਦੇ ਅਧਾਰ ਵਾਲਾ ਇੱਕ ਖਾਸ ਗਲਾਸ ਤੋਹਫ਼ੇ ਵਜੋਂ ਦਿੱਤਾ।
Apple CEO Gift Gold Glass to Donald Trump: ਤੋਹਫ਼ੇ ਕਿਸਨੂੰ ਪਸੰਦ ਨਹੀਂ ਹੁੰਦੇ, ਭਾਵੇਂ ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦਾ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ। ਤੋਹਫ਼ੇ ਮਿਲਣ ਮਗਰੋਂ ਕਿਸੇ ਨੂੰ ਮਿਲਣ ਦੀ ਖੁਸ਼ੀ ਉਸ ਸਮੇਂ ਚਾਰ ਗੁਣਾ ਹੋ ਜਾਂਦੀ ਹੈ ਜਦੋਂ ਤੋਹਫ਼ਾ 24 ਕੈਰੇਟ ਸੋਨੇ ਦਾ ਹੋਵੇ। ਐਪਲ ਦੇ CEO ਟਿਮ ਕੁੱਕ ਜਲਦੀ ਹੀ ਅਮਰੀਕਾ ‘ਚ ਮੈਨੂਫੈਕਚਰਿੰਗ ਲਈ 100 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਜਾ ਰਹੇ ਹਨ, ਪਰ ਇਸ ਐਲਾਨ ਤੋਂ ਪਹਿਲਾਂ ਉਹ ਟਰੰਪ ਨੂੰ ਮਿਲੇ।
ਇਸ ਮੁਲਾਕਾਤ ਦੀ ਦਿਲਚਸਪ ਗੱਲ ਇਹ ਹੈ ਕਿ ਇਸ ਸਮੇਂ ਉਨ੍ਹਾਂ ਨੇ ਟਰੰਪ ਨੂੰ 24 ਕੈਰੇਟ ਸੋਨੇ ਦੇ ਅਧਾਰ ਤੋਂ ਬਣਿਆ ਇੱਕ ਗਲਾਤ ਤੋਹਫ਼ੇ ਵਿੱਚ ਦਿੱਤਾ। ਐਪਲ ਦੇ ਸੀਈਓ ਟਿਮ ਕੁੱਕ ਨੇ ਵ੍ਹਾਈਟ ਹਾਊਸ ਪ੍ਰੈਸ ਕਾਨਫਰੰਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਖਾਸ ਤੇ ਕਸਟਮ-ਮੇਡ ਤੋਹਫ਼ਾ ਪੇਸ਼ ਕੀਤਾ। ਇਹ ਤੋਹਫ਼ਾ ਇੱਕ ਗੋਲ ਆਕਾਰ ਦੇ ਗਲਾਸ ਸੀ ਜੋ 24 ਕੈਰੇਟ ਸੋਨੇ ਦੇ ਅਧਾਰ ਤੋਂ ਬਣਿਆ ਹੈ ਅਤੇ ਇਸ ਨੂੰ ਆਈਫੋਨ ਗਲਾਸ ਬਣਾਉਣ ਵਾਲੀ ਕੰਪਨੀ ਕਾਰਨਿੰਗ ਵਲੋਂ ਬਣਾਇਆ ਹੈ। ਟਿਮ ਕੁੱਕ ਨੇ ਕਿਹਾ ਕਿ ਇਸ ਦੀ ਸਿਰਫ਼ ਇੱਕ ਯੂਨਿਟ ਬਣਾਈ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਅਮਰੀਕਾ ਵਿੱਚ ਡਿਜ਼ਾਈਨ ਅਤੇ ਨਿਰਮਿਤ ਹੈ।
ਓਵਲ ਆਫਿਸ ਵਿੱਚ ਸਮਾਰੋਹ ਦੌਰਾਨ ਕੁੱਕ ਵਲੋਂ ਦਿੱਤੇ ਗਏ ਤੋਹਫ਼ੇ ‘ਤੇ ਐਪਲ ਦਾ ਲੋਗੋ ਅਤੇ ਟਰੰਪ ਦਾ ਨਾਮ ਉੱਕਰਾ ਹੋਇਆ ਸੀ। ਹੇਠਾਂ “ਮੇਡ ਇਨ ਯੂਐਸਏ – 2025” ਲਿਖਿਆ ਸੀ। ਇਸਨੂੰ ਇੱਕ ਸਾਬਕਾ ਮਰੀਨ ਸਿਪਾਹੀ ਨੇ ਡਿਜ਼ਾਈਨ ਕੀਤਾ, ਜੋ ਹੁਣ ਐਪਲ ਵਿੱਚ ਕੰਮ ਕਰਦਾ ਹੈ। ਇਹ ਗਲਾਸ ਕੈਂਟਕੀ ਦੀ ਇੱਕ ਫੈਕਟਰੀ ਵਿੱਚ ਬਣਾਇਆ ਗਿਆ ਹੈ ਅਤੇ ਇਸਦਾ ਸੋਨੇ ਦਾ ਅਧਾਰ ਯੂਟਾ ਤੋਂ ਲਿਆਂਦਾ ਗਿਆ ਸੀ।
600 ਬਿਲੀਅਨ ਡਾਲਰ ਦਾ ਨਿਵੇਸ਼ ਅਤੇ ਸਪਲਾਈ ਚੇਨ ਵਿੱਚ ਬਦਲਾਅ
ਟਿਮ ਕੁੱਕ ਨੇ ਇਹ ਤੋਹਫ਼ਾ ਟਰੰਪ ਨੂੰ ਵ੍ਹਾਈਟ ਹਾਊਸ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਜਦੋਂ ਉਨ੍ਹਾਂ ਨੇ ਅਗਲੇ ਚਾਰ ਸਾਲਾਂ ਵਿੱਚ 600 ਬਿਲੀਅਨ ਡਾਲਰ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ। ਇਸ ਨਿਵੇਸ਼ ਦਾ ਮੁੱਖ ਉਦੇਸ਼ ਐਪਲ ਦੀ ਸਪਲਾਈ ਚੇਨ ਅਤੇ ਐਡਵਾਂਸਡ ਮੈਨੂਫੈਕਚਰਿੰਗ ਹੱਬ ਨੂੰ ਅਮਰੀਕਾ ਵਿੱਚ ਤਬਦੀਲ ਕਰਨਾ ਹੈ।
ਇਸ ਮੀਟਿੰਗ ਦਾ ਸਭ ਤੋਂ ਵੱਡਾ ਐਲਾਨ ਸੀ – ਐਪਲ ਦਾ ਅਮਰੀਕਾ ਵਿੱਚ 100 ਬਿਲੀਅਨ ਡਾਲਰ ਦਾ ਵਾਧੂ ਨਿਵੇਸ਼। ਇਸ ਦੇ ਨਾਲ, ਕੰਪਨੀ ਦਾ ਕੁੱਲ ਅਮਰੀਕੀ ਨਿਵੇਸ਼ ਹੁਣ 600 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਟਰੰਪ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਹੁਣ ਤਕਨੀਕੀ ਕੰਪਨੀਆਂ ਵੀ ਅਮਰੀਕਾ ਵਿੱਚ ਨਿਰਮਾਣ ਨੂੰ ਮਹੱਤਵ ਦੇ ਰਹੀਆਂ ਹਨ।
ਤੋਹਫ਼ੇ ਦੀ ਖਾਸੀਅਤ ਤੇ ਕੀਮਤ
ਕੁੱਕ ਨੇ ਸਟੇਜ ‘ਤੇ ਤੋਹਫ਼ੇ ਦੀ ਖਾਸੀਅਤ ਦੱਸਦਿਆਂ ਕਿਹਾ ਕਿ ਇਸ ਵਿੱਚ ਕਾਰਨਿੰਗ ਵਲੋਂ ਬਣਾਇਆ ਗਿਆ ਇੱਕ ਗੋਲ ਸ਼ੀਸ਼ਾ ਹੈ ਜਿਸ ‘ਤੇ “ਰਾਸ਼ਟਰਪਤੀ ਡੋਨਾਲਡ ਟਰੰਪ”, ਇੱਕ ਵੱਡਾ ਐਪਲ ਲੋਗੋ, ਟਿਮ ਕੁੱਕ ਦੇ ਦਸਤਖਤ, “ਮੇਡ ਇਨ ਯੂਐਸਏ” ਅਤੇ ਸਾਲ 2025 ਲਿਖਿਆ ਹੈ। ਹਾਲਾਂਕਿ ਇਸਦਾ ਸਹੀ ਭਾਰ ਨਹੀਂ ਦਿੱਤਾ ਗਿਆ ਸੀ, ਰਾਇਟਰਜ਼ ਦੇ ਅਨੁਸਾਰ, ਸੋਨੇ ਦੀ ਮੌਜੂਦਾ ਕੀਮਤ ਪ੍ਰਤੀ ਔਂਸ US $ 3,300 ਤੋਂ ਵੱਧ ਹੈ।