Dharmendra GYM Video: 89 ਸਾਲ ਦੀ ਉਮਰ ਵਿੱਚ ਵੀ, ਧਰਮਿੰਦਰ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਆਪਣੀ ਤੰਦਰੁਸਤੀ ਦਾ ਖਾਸ ਧਿਆਨ ਰੱਖਦੇ ਹਨ। ਉਨ੍ਹਾਂ ਨੇ ਫੈਨਸ ਨੂੰ ਆਪਣੀ ਫਿਟਨੈਸ ਬਾਰੇ ਦੱਸਿਆ ਹੈ।
Dharmendra Fitness Video: ਬਾਲੀਵੁੱਡ ਸਟਾਰ ਧਰਮਿੰਦਰ ਯਾਨੀ ਧਰਮ ਪਾਜੀ ਦੇ ਨਾਮ ਲੋਕਾੰ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਐਕਟਰ ਆਏ ਦਿਨ ਸੁਰਖੀਆੰ ‘ਚ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਖਾਸ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਸ ਦੇ ਨਾਲ ਨਾਲ ਇੰਡਸਟਰੀ ਦੇ ਫਿੱਟ ਮੰਨੇ ਜਾਂਦੇ ਸਟਾਰਸ ਨੂੰ ਵੀ ਸਰਪ੍ਰਾਈਜ਼ ਕਰ ਦਿੱਤਾ ਹੈ। ਦੱਸ ਦਈਏ ਕਿ ਧਰਮਿੰਦਰ ਆਪਣੇ ਪ੍ਰਸ਼ੰਸਕਾਂ ਦੇ ਇਸ ਪਿਆਰ ਦੇ ਕਾਇਲ ਹਨ ਅਤੇ ਇਸੇ ਲਈ ਉਹ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਜੁੜੇ ਰਹਿੰਦੇ ਹਨ।
ਹੁਣ, ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਹਾਲੀਆ ਵੀਡੀਓ ਨਾਲ, ਉਹ ਨਾ ਸਿਰਫ਼ ਲੋਕਾਂ ਨਾਲ ਜੁੜੇ ਸਗੋਂ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਵੀ ਕਰ ਰਿਹਾ ਹੈ। ਦਰਅਸਲ ਧਰਮਿੰਦਰ ਨੇ ਇੰਸਟਾਗ੍ਰਾਮ ‘ਤੇ ਆਪਣਾ ਇੱਕ ਜਿਮ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ, ਧਰਮ ਪਾਜੀ ਦੱਸ ਰਹੇ ਹਨ ਕਿ ਉਨ੍ਹਾਂ ਨੇ ਕਸਰਤ ਅਤੇ ਫਿਜ਼ੀਓਥੈਰੇਪੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ‘ਚ ਧਰਮਿੰਦਰ ਬਲੈਕ ਕਲਰ ਦੀ ਟੀ-ਸ਼ਰਟ ਅਤੇ ਸ਼ਾਰਟਸ ਵਿੱਚ ਕਾਫ਼ੀ ਸਮਾਰਟ ਲੱਗ ਰਹੇ ਹਨ ਤੇ ਫਿੱਟ ਲੱਗ ਰਹੇ ਹਨ। 89 ਸਾਲ ਦੀ ਉਮਰ ਵਿੱਚ ਜਿੰਮ ਵਿੱਚ ਉਨ੍ਹਾਂ ਨੂੰ ਇੰਨੀ ਊਰਜਾ ਦਿਖਾਉਂਦੇ ਦੇਖਣਾ ਨਾ ਸਿਰਫ਼ ਉਨ੍ਹਾਂ ਦੇ ਫੈਨਸ ਨੂੰ, ਸਗੋਂ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਅਤੇ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ। ਇਸਦੀ ਇੱਕ ਝਲਕ ਉਸਦੀ ਇੰਸਟਾ ਪੋਸਟ ਦੇ ਕੁਮੈਂਟ ਬਾਕਸ ਵਿੱਚ ਦਿਖਾਈ ਦਿੰਦੀ ਹੈ।
ਇੱਥੇ ਵੇਖੋ ਧਰਮਿੰਦਰ ਦੀ ਜਿੰਮ ਕਰਦਿਆੰ ਦੀ ਵੀਡੀਓ
ਫੇਮਸ ਹਸਤੀਆਂ ਨੇ ਕੀਤੀ ਟਿੱਪਣੀ
ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਨੇ ਟਿੱਪਣੀ ਵਿੱਚ ਤਾੜੀਆਂ, ਦਿਲ ਅਤੇ ਫਾਈਰ ਦੇ ਪ੍ਰਤੀਕ ਬਣਾਏ। ਰਣਵੀਰ ਸਿੰਘ ਨੇ ਲਿਖਿਆ, ਅਸਲੀ ਹੀ-ਮੈਨ। ਟਾਈਗਰ ਸ਼ਰਾਫ ਨੇ ਦਿਲ ਦੇ ਆਈਕਨ ਦੇ ਨਾਲ-ਨਾਲ ਫਾਈਰ ਦੇ ਆਈਕਨ ਵੀ ਬਣਾਏ। ਅਮੀਸ਼ਾ ਪਟੇਲ ਨੇ ਲਿਖਿਆ, ਹੀ-ਮੈਨ ਫਾਰਐਵਰ। ਬੌਬੀ ਅਤੇ ਈਸ਼ਾ ਨੇ ਵੀ ਆਪਣੇ ਪਿਤਾ ਦੀ ਫੋਟੋ ‘ਤੇ ਪਿਆਰ ਦੀ ਵਰਖਾ ਕੀਤੀ।
ਇੰਝ ਲੱਗਦਾ ਹੈ ਕਿ ਆਰਾਮ ਦੇ ਨਾਲ-ਨਾਲ, ਧਰਮ ਪਾਜੀ ਨੇ ਹੁਣ ਤੰਦਰੁਸਤੀ ‘ਤੇ ਥੋੜ੍ਹਾ ਧਿਆਨ ਦੇਣ ਦਾ ਫੈਸਲਾ ਕੀਤਾ ਹੈ। ਖੈਰ, ਉਹ ਆਪਣੇ ਫਾਰਮ ਹਾਊਸ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਧਰਮਿੰਦਰ ਦੀ ਇਸ ਵੀਡੀਓ ‘ਤੇ ਇੱਕ ਫੈਨ ਨੇ ਲਿਖਿਆ- ਵਾਹ ਪਾਜੀ। ਇੱਕ ਨੇ ਲਿਖਿਆ- ਬਹੁਤ ਮਜ਼ਬੂਤ ਇਨਸਾਨ, ਤੁਹਾਨੂੰ ਪਿਆਰ ਕਰਦਾ ਹਾਂ ਭਾਜੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਨੂੰ ਆਖਰੀ ਵਾਰ ਸ਼ਾਹਿਦ ਕਪੂਰ ਦੀ ਫਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਵਿੱਚ ਦੇਖਿਆ ਗਿਆ ਸੀ। ਉਸ ਕੋਲ ਇਸ ਵੇਲੇ ਬਹੁਤ ਸਾਰੇ ਪ੍ਰੋਜੈਕਟ ਹਨ। ਉਹ ਜਲਦੀ ਹੀ ਇੱਕ ਫਿਲਮ ਵਿੱਚ ਨਜ਼ਰ ਆਉਣਗੇ। ਧਰਮਿੰਦਰ ਆਪਣੇ ਫੈਨਸ ਨੂੰ ਆਪਣੀਆਂ ਫਿਲਮਾਂ ਬਾਰੇ ਅਪਡੇਟਸ ਦਿੰਦੇ ਰਹਿੰਦੇ ਹਨ।