Baba Farid University; ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS), ਫਰੀਦਕੋਟ ਵੱਲੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੇਠ 1000 ਮੈਡੀਕਲ ਅਫਸਰ (ਜਨਰਲ) ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਹ ਭਰਤੀ ਮੁਹਿੰਮ 22 ਅਪ੍ਰੈਲ 2025 ਨੂੰ ਜਾਰੀ ਸਰਕਾਰੀ ਮੈਮੋ ਦੇ ਅਧਾਰ ‘ਤੇ ਸ਼ੁਰੂ ਕੀਤੀ ਗਈ ਸੀ।
ਯੂਨੀਵਰਸਿਟੀ ਨੇ ਆਨਲਾਈਨ ਅਰਜ਼ੀਆਂ 25 ਅਪ੍ਰੈਲ ਤੋਂ 15 ਮਈ 2025 ਤੱਕ ਮੰਗੀਆਂ ਸਨ। ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਆਖਰੀ ਮਿਤੀ ਨੂੰ ਵਧਾ ਕੇ 22 ਮਈ 2025 ਕਰ ਦਿੱਤਾ ਗਿਆ ਸੀ ਅਤੇ ਇਸ ਸੰਬੰਧੀ ਜਾਣਕਾਰੀ ਅਖ਼ਬਾਰਾਂ ਅਤੇ ਵੈਬਸਾਈਟ ਰਾਹੀਂ ਜਨਤਕ ਕੀਤੀ ਗਈ ਸੀ।
ਲਿਖਤੀ ਪ੍ਰੀਖਿਆ 3 ਜੂਨ 2025 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੰਜਾਬ ਦੇ 16 ਕੇਂਦਰਾਂ ‘ਤੇ ਹੋਈ, ਜਿਵੇਂ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੋਹਾਲੀ, ਸੰਗਰੂਰ ਅਤੇ ਫਰੀਦਕੋਟ। ਪ੍ਰੀਖਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ।
ਕੁੱਲ 4349 ਉਮੀਦਵਾਰਾਂ ਨੇ ਫੀਸ ਜਮ੍ਹਾਂ ਕਰਵਾਈ, ਜਿਨ੍ਹਾਂ ਵਿੱਚੋਂ ਲਗਭਗ 3802 ਉਮੀਦਵਾਰ ਪ੍ਰੀਖਿਆ ਵਿੱਚ ਹਾਜ਼ਰ ਹੋਏ, ਜਦਕਿ 547 ਗੈਰਹਾਜ਼ਰ ਰਹੇ। ਪੰਜਾਬ ਸਿਹਤ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ, 33% ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਪਾਸ ਐਲਾਨੇ ਗਏ। ਕੁੱਲ 3754 ਉਮੀਦਵਾਰ ਪ੍ਰੀਖਿਆ ਵਿੱਚ ਕਾਮਯਾਬ ਰਹੇ।
ਪਾਰਦਰਸ਼ਿਤਾ ਨੂੰ ਬਣਾਏ ਰੱਖਣ ਲਈ, ਯੂਨੀਵਰਸਿਟੀ ਨੇ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਵੈਬਸਾਈਟ ‘ਤੇ ਅਪਲੋਡ ਕਰਕੇ, ਉਮੀਦਵਾਰਾਂ ਤੋਂ ਇਤਰਾਜ਼ਾ (ਜੇ ਕੋਈ ਹੋਣ) ਮੰਗੇ। ਸਾਰੇ ਸੰਭਾਵੀ ਇਤਰਾਜ਼ਾਂ ਦੀ ਜਾਂਚ ਕਰਨ ਉਪਰੰਤ, 12 ਜੂਨ 2025 ਨੂੰ ਅੰਤਿਮ ਨਤੀਜਾ ਜਾਰੀ ਕੀਤਾ ਗਿਆ, ਜੋ ਹੁਣ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹੈ।
ਇਹ ਭਰਤੀ ਮੁਹਿੰਮ ਪੰਜਾਬ ਵਿਚ ਸਰਵਜਨਿਕ ਸਿਹਤ ਸੰਰਚਨਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਨਸ਼ਿਆਂ ਵਿਰੁੱਧ ਜੰਗ ‘ਚ ਹੁਸ਼ਿਆਰਪੁਰ ਬਣ ਰਿਹਾ ਮੋਹਰੀ ਜ਼ਿਲ੍ਹਾ : ਡਾ. ਬਲਬੀਰ ਸਿੰਘ
ਹੁਸ਼ਿਆਰਪੁਰ- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਪੂਰੇ ਸੂਬੇ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਵਿਭਾਗ ਅਤੇ ਲੋਕ ਪ੍ਰਤੀਨਿਧੀਆਂ ਦੇ ਸਾਂਝੇ ਯਤਨਾਂ ਨਾਲ ਇਹ ਮੁਹਿੰਮ...