Gurdaspur News: ਪੁਲਿਸ ਅਤੇ ਸਮਿੰਦਰ ਸਿੰਘ ਦਰਮਿਆਨ ਲੰਬੇ ਸਮੇਂ ਤੱਕ ਹਾਈ ਵੋਲਟੇਜ ਡਰਾਮਾ ਚਲਦਾ ਰਿਹਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
High-Voltage Drama Video: ਮਾਮਲਾ ਮੰਗਲਵਾਰ ਸ਼ਾਮ ਦਾ ਦੱਸਿਆ ਗਿਆ ਹੈ। ਜਦੋਂ ਬਟਾਲਾ ਦੇ ਨਜ਼ਦੀਕੀ ਪਿੰਡ ਮੁਰਾਦਪੁਰ ‘ਚ 10 ਪਰਚਿਆਂ ‘ਚ ਨਾਮਜ਼ਦ ਪਿਓ-ਪੁੱਤ ਨੂੰ ਫੜਨ ਗਈ ਪੁਲਿਸ ਪਹੁੰਚੀ ਅਤੇ ਦੋਵਾਂ ਨੇ ਢਾਈ ਘੰਟੇ ਹਾਈ ਵੋਲਟੇਜ ਡਰਾਮਾ ਕੀਤਾ। ਇਸ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਘਟਨਾ ਬਟਾਲਾ ਨਜ਼ਦੀਕੀ ਪਿੰਡ ਮੁਰਾਦਪੁਰ ‘ਚ ਪੁਲਿਸ ਨੇ ਸਮਿੰਦਰ ਸਿੰਘ ਦੇ ਘਰ ਨੂੰ ਘੇਰ ਲਿਆ ਪਰ ਸਮਿੰਦਰ ਸਿੰਘ ਆਪਣੇ ਪੁੱਤਰ ਨਾਲ ਘਰ ਦੀ ਛੱਤ ‘ਤੇ ਚੜ੍ਹ ਗਿਆ। ਇਸ ਮੌਕੇ ਦੌਰਾਨ ਪੁਲਿਸ ਅਤੇ ਸਮਿੰਦਰ ਸਿੰਘ ਦਰਮਿਆਨ ਲੰਬੇ ਸਮੇਂ ਤੱਕ ਹਾਈ ਵੋਲਟੇਜ ਡਰਾਮਾ ਚਲਦਾ ਰਿਹਾ। ਇਸ ਦੌਰਾਨ ਜਦੋਂ ਪੁਲਿਸ ਪੌੜੀਆਂ ਲੱਗਾ ਕੇ ਸਮਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਕਾਬੂ ਕਰਨ ਚੜ੍ਹੇ ਤਾਂ ਸਮਿੰਦਰ ਸਿੰਘ ਨੇ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ‘ਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਵੀ ਹੋਏ।
ਜ਼ਮਾਨਤ ‘ਤੇ ਆਏ ਸਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਉਸਨੂੰ ਦੱਸੇ ਕਿ ਕਿਸ ਜੁਰਮ ਵਿੱਚ ਉਸਨੂੰ ਕਾਬੂ ਕਰਨ ਆਈ ਹੈ। ਉਸਦਾ ਕਹਿਣਾ ਸੀ ਕਿ ਪੁਲਿਸ ਬਿਨਾਂ ਵਜ੍ਹਾ ਉਸਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਲੰਬਾ ਸਮਾਂ ਚੱਲੇ ਇਸ ਹਾਈ ਵੋਲਟੇਜ਼ ਡਰਾਮੇ ਤੋਂ ਬਾਅਦ ਸਮਿੰਦਰ ਸਿੰਘ ਅਤੇ ਉਸਦੇ ਪੁੱਤਰ ਨੂੰ ਕਾਬੂ ਕੀਤੇ ਬਗੈਰ ਹੀ ਪੁਲਿਸ ਨੂੰ ਬੇਰੰਗ ਖਾਲੀ ਹੱਥੀ ਵਾਪਸ ਮੁੜਨਾ ਪਿਆ।

ਇਸ ਬਾਰੇ ਐਸਐਚਓ ਦਾ ਕਹਿਣਾ ਸੀ ਕਿ ਉਕਤ ਵਿਅਕਤੀ ‘ਤੇ ਨਸ਼ਾ ਤਸਕਰੀ ਦੇ 10 ਪਰਚੇ ਦਰਜ ਹਨ ਅਤੇ ਇੱਕ ਪਰਚੇ ਵਿੱਚ ਇਸਨੂੰ ਕਾਬੂ ਕਰਨ ਆਏ ਸੀ। ਪਰ ਇਹ ਪੁਲਿਸ ਨੂੰ ਦੇਖ ਕੇ ਛੱਤ ‘ਤੇ ਜਾ ਚੜ੍ਹਿਆ। ਨਾਲ ਹੀ ਪੁਲਿਸ ‘ਤੇ ਇੱਟਾਂ ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜਿਸ ਵਿੱਚ ਦੋ ਮੁਲਾਜ਼ਮ ਵੀ ਜ਼ਖ਼ਮੀ ਹੋਏ। ਐਸਐਚਓ ਨੇ ਕਿਹਾ ਇਨ੍ਹਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।