Reuters X account suspended: Reuters X ਖਾਤਾ ਰੋਕਿਆ ਗਿਆ ਭਾਰਤ ਵਿੱਚ ਅੰਤਰਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ਼ ਦਾ ਅਧਿਕਾਰਤ X ਖਾਤਾ ਬੰਦ ਕਰ ਦਿੱਤਾ ਗਿਆ ਹੈ। ਰਾਇਟਰਜ਼ ਨੇ ਅਜੇ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਖਾਤਾ ਬੰਦ ਕਰਨ ਦਾ ਕਾਰਨ ਕਾਨੂੰਨੀ ਮੰਗ ਦੱਸਿਆ ਜਾ ਰਿਹਾ ਹੈ। ਰਾਇਟਰਜ਼ ਇੱਕ ਅੰਤਰਰਾਸ਼ਟਰੀ ਖ਼ਬਰ ਏਜੰਸੀ ਹੈ ਜਿਸਦੇ ਦੁਨੀਆ ਭਰ ਦੇ ਪੱਤਰਕਾਰ ਹਨ। ਇਹ ਖ਼ਬਰ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ। ਤਾਜ਼ਾ ਖ਼ਬਰਾਂ ਅਤੇ ਅਪਡੇਟਸ ਲਈ ਜੁੜੇ ਰਹੋ।
ਅੰਤਰਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ਼ ਦਾ ਅਧਿਕਾਰਤ X ਖਾਤਾ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ, ਖਾਤਾ ਬੰਦ ਕਰਨ ਪਿੱਛੇ “ਕਾਨੂੰਨੀ ਮੰਗ” ਨੂੰ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।
ਰਾਇਟਰਜ਼ ਨੇ ਅਜੇ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਇਟਰਜ਼ ਇੱਕ ਅੰਤਰਰਾਸ਼ਟਰੀ ਖ਼ਬਰ ਏਜੰਸੀ ਹੈ, ਜਿਸਦੀ ਪਹੁੰਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੈ। ਰਾਇਟਰਜ਼ ਕੋਲ ਦੁਨੀਆ ਭਰ ਵਿੱਚ ਲਗਭਗ 200 ਥਾਵਾਂ ‘ਤੇ 2,600 ਪੱਤਰਕਾਰ ਕੰਮ ਕਰਦੇ ਹਨ।