Land Pooling Policy Big Change; ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਜਿਸਦੇ ਚਲਦੇ ਕਿਸਾਨਾਂ ਦੀ ਸਹਿਮਤੀ ਮਿਲਣ ਤੋਂ 21 ਦਿਨਾਂ ਦੇ ਅੰਦਰ ਸਰਕਾਰ ਉਨ੍ਹਾਂ ਨੂੰ “ਲੇਟਰ ਆਫ ਇੰਟੈਂਟ” (Letter of Intent) ਜਾਰੀ ਕਰੇਗੀ। ਇਸ ਦੇ ਨਾਲ, ਜਦ ਤੱਕ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੁੰਦਾ, ਕਿਸਾਨਾਂ ਨੂੰ ਪ੍ਰਤੀ ਏਕੜ ਸਾਲਾਨਾ ₹50,000 ਦੀ ਐਡਵਾਂਸ ਭੁਗਤਾਨ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਵਿਕਾਸ ਸ਼ੁਰੂ ਹੋਣ ਤੱਕ ਕਿਸਾਨ ਆਪਣੀ ਜ਼ਮੀਨ ‘ਤੇ ਖੇਤੀ ਜਾਰੀ ਰੱਖ ਸਕਣਗੇ ਅਤੇ ਉਸ ਤੋਂ ਹੋਣ ਵਾਲਾ ਪੂਰਾ ਲਾਭ ਵੀ ਉਨ੍ਹਾਂ ਨੂੰ ਹੀ ਮਿਲੇਗਾ। ਜਿਵੇਂ ਹੀ ਵਿਕਾਸ ਕਾਰਜ ਸ਼ੁਰੂ ਹੋਣਗੇ, ਇਹ ਰਕਮ ₹50,000 ਤੋਂ ਵਧਾ ਕੇ ₹1 ਲੱਖ ਪ੍ਰਤੀ ਏਕੜ ਕਰ ਦਿੱਤੀ ਜਾਵੇਗੀ। ਇਹ ਵਧੀ ਹੋਈ ਰਕਮ ਵਿਕਾਸ ਪੂਰਾ ਹੋਣ ਤੱਕ ਨਿਯਮਤ ਤੌਰ ‘ਤੇ ਦਿੱਤੀ ਜਾਂਦੀ ਰਹੇਗੀ।