Punjab News; ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੇ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋ ਟਰੱਕ ਲੈਕੇ ਫਰਾਰ ਹੋ ਗਿਆ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਪੰਜਾਬ ‘AAP’ ਵਪਾਰ ਵਿੰਗ ਦਾ ਗਠਨ: ਅਨਿਲ ਠਾਕੁਰ ਮੁਖੀ ਤੇ ਭਾਰਦਵਾਜ ਜਨਰਲ ਸਕੱਤਰ ਨਿਯੁਕਤ, 10 ਸੂਬਾ ਸਕੱਤਰਾਂ ਦਾ ਐਲਾਨ
Punjab AAP Business Wing formed: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਵਪਾਰ ਵਿੰਗ ਦਾ ਐਲਾਨ ਕੀਤਾ ਹੈ। ਅਨਿਲ ਠਾਕੁਰ ਨੂੰ ਸੂਬਾ ਪ੍ਰਧਾਨ ਅਤੇ ਡਾ. ਅਨਿਲ ਭਾਰਦਵਾਜ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ 10 ਸੂਬਾ ਸਕੱਤਰ ਨਿਯੁਕਤ ਕੀਤੇ ਗਏ ਹਨ। ਸਾਰੇ ਜ਼ਿਲ੍ਹਿਆਂ ਦੇ ਵਪਾਰ ਵਿੰਗ ਪ੍ਰਧਾਨਾਂ ਦਾ ਵੀ...