Zirakpur News: ਖੁਸ਼ਕਿਸਮਤੀ ਨਾਲ ਹਾਦਸੇ ‘ਚ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਕਾਰ ਦਾ ਪਿਛਲਾ ਹਿੱਸਾ ਹੀ ਨੁਕਸਾਨਿਆ ਗਿਆ।
Car Collided with a Tain: ਮੰਗਲਵਾਰ ਸ਼ਾਮ ਨੂੰ ਜ਼ੀਰਕਪੁਰ ਦੇ ਢਕੋਲੀ ਰੇਲਵੇ ਫਾਟਕ ‘ਤੇ ਇੱਕ ਵੈਗਨਆਰ ਕਾਰ ਰੇਲਗੱਡੀ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਚਸ਼ਮਦੀਦਾ ਦਾ ਕਹਿਣਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਰੇਲਵੇ ਫਾਟਕ ਖੁੱਲ੍ਹਾ ਸੀ ਅਤੇ ਇੱਕ ਵੈਗਨਆਰ ਕਾਰ ਚਾਲਕ ਨੇ ਕਾਰ ਲੰਘਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਅੰਬਾਲਾ ਤੋਂ ਚੰਡੀਗੜ੍ਹ ਜਾ ਰਹੀ ਇੱਕ ਰੇਲਗੱਡੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਖੁਸ਼ਕਿਸਮਤੀ ਨਾਲ ਹਾਦਸੇ ‘ਚ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਕਾਰ ਦਾ ਪਿਛਲਾ ਹਿੱਸਾ ਹੀ ਨੁਕਸਾਨਿਆ ਗਿਆ, ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਕਾਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਜਾਣਕਾਰੀ ਮੁਤਾਬਕ ਨੁਕਸਾਨੀ ਗਈ ਵੈਗਨਆਰ ਕਾਰ ਟੈਕਸੀ ਜਾਪਦੀ ਹੈ ਜਿਸ ਦਾ ਨੰਬਰ ਐੱਚ.ਆਰ 37 ਹੀ ਪੜ੍ਹਿਆ ਜਾ ਸਕਿਆ। ਕਿਸੇ ਰਾਹਗੀਰ ਨੇ ਗੱਡੀ ਦੀ ਤਸਵੀਰ ਕਲਿੱਕ ਕੀਤੀ, ਜਿਸ ਵਿੱਚ ਗੱਡੀ ਦਾ ਨੰਬਰ ਦਿਖਾਈ ਦਿੱਤਾ।
ਇਸ ਹਾਦਸੇ ਮਗਰੋਂ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚे ਅਤੇ ਉਨ੍ਹਾਂ ਘਟਨਾ ਦੀ ਜਾਂਚ ਕੀਤੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਰੇਲਵੇ ਫਾਟਕ ਖੁਲ੍ਹਾ ਹੋਣ ਕਰਕੇ ਕਾਰ ਚਾਲਕ ਰੇਲਵੇ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਦੌਰਾਨ ਰੇਲਗੱਡੀ ਆ ਗਈ, ਜਿਸ ਨਾਲ ਇਹ ਟੱਕਰ ਹੋਈ।
ਹਾਲਾਂਕਿ ਰੇਲਵੇ ਅਧਿਕਾਰੀ ਹੁਣ ਇਹ ਜਾਂਚ ਕਰ ਰਹੇ ਹਨ ਕਿ ਘਟਨਾ ਦੇ ਸਮੇਂ ਫਾਟਕ ਬੰਦ ਕਿਉਂ ਨਹੀਂ ਸੀ ਜੇਕਰ ਫਾਟਕ ਵਿੱਚ ਕੋਈ ਨੁਕਸ ਸੀ ਤਾਂ ਬਾਕੀ ਸੁਰੱਖਿਆ ਉਪਾਅ ਕੀਤੇ ਗਏ ਸੀ ਜਾਂ ਨਹੀਂ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਟੱਕਰ ਦੇ ਕਾਰਨ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ। ਇਹ ਘਟਨਾ ਡਰਾਈਵਰਾਂ ਨੂੰ ਰੇਲਵੇ ਕਰਾਸਿੰਗਾਂ ਦੇ ਨੇੜੇ ਆਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਹਮੇਸ਼ਾ ਸਿਗਨਲ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਯਾਦ ਦਿਵਾਉਂਦੀ ਹੈ।