UttraPradesh News: ਦੁਰਭਾਨ ਸਿੰਘ ਨੇ ਤੁਰੰਤ ਕਾਰ ਰੋਕੀ ਅਤੇ ਟਰੰਕ ਵਿੱਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਚਾਨਕ ਅੱਗ ਲੱਗ ਗਈ।
Badaun Car Fire: ਉੱਤਰ ਪ੍ਰਦੇਸ਼ ਦੇ ਬਦਾਊਂ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਪਰਿਵਾਰ ਵਾਲ-ਵਾਲ ਬਚ ਗਿਆ। ਉਝਾਨੀ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਰਾਤ 10:30 ਵਜੇ ਅਚਾਨਕ ਇੱਕ ਸਵਿਫਟ ਕਾਰ ਨੂੰ ਅੱਗ ਲੱਗ ਗਈ। ਹਾਸਲ ਜਾਣਕਾਰੀ ਮੁਤਾਬਕ ਸਿਵਲ ਲਾਈਨਜ਼ ਕੋਤਵਾਲੀ ਦੇ ਮੀਰਾ ਸਰਾਏ ਦੇ ਰਹਿਣ ਵਾਲੇ ਦੁਰਭਾਨ ਸਿੰਘ ਆਪਣੀ ਪਤਨੀ ਕੁਮਕੁਮ, ਮਾਂ ਲਕਸ਼ਮੀ ਅਤੇ ਦੋ ਬੱਚਿਆਂ ਨਾਲ ਕਾਰ ਵਿੱਚ ਸੀ।
ਦੱਸ ਦਈਏ ਕਿ ਉਹ ਬੁਲੰਦਸ਼ਹਿਰ ਦੇ ਦਿਬਾਈ ਤੋਂ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸੀ। ਜਿਵੇਂ ਹੀ ਉਹ ਬਾਜ਼ਾਰ ‘ਚ ਪਹੁੰਚੇ, ਕਾਰ ਚੋਂ ਸੜਨ ਦੀ ਬਦਬੂ ਆਉਣ ਲੱਗੀ। ਦੁਰਭਾਨ ਸਿੰਘ ਨੇ ਤੁਰੰਤ ਕਾਰ ਰੋਕੀ ਅਤੇ ਟਰੰਕ ਵਿੱਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਅਚਾਨਕ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਇਲਾਕੇ ਦੇ ਨੌਜਵਾਨਾਂ ਨੇ ਬਾਲਟੀਆਂ ਵਿੱਚ ਪਾਣੀ ਅਤੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਨਹੀਂ ਪਹੁੰਚ ਸਕੀ। ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਘਟਨਾ ਕਾਰਨ ਦੇਰ ਰਾਤ ਤੱਕ ਬਾਜ਼ਾਰ ਵਿੱਚ ਹਫੜਾ-ਦਫੜੀ ਮਚੀ ਰਹੀ।