Punjab Crime News: ਇਹ ਪੂਰੀ ਘਟਨਾ ਦੁਪਹਿਰ 2:00 ਵਜੇ ਦੇ ਕਰੀਬ ਵਾਪਰੀ। ਰਾਜਸਥਾਨ ਦੇ 5 ਤੋਂ 6 ਨੌਜਵਾਨ ਕਲੱਬ ਵਿੱਚ ਮੌਜ-ਮਸਤੀ ਕਰਨ ਆਏ ਸੀ।
Firing in Mohali’s Bestech Mall CCTV: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ 11ਵੇਂ ਫੇਜ਼ ਬੈਸਟੈੱਕ ਮਾਲ ਦੇ ਇੱਕ ਕਲੱਬ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ, ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਯੂਸੀਓ ਅਤੇ ਕਲੱਬ ਮਾਲਕ ਵਿਚਕਾਰ ਹੋਏ ਝਗੜੇ ਤੋਂ ਬਾਅਦ ਮਾਮਲਾ ਗੋਲੀਬਾਰੀ ਤੱਕ ਵੱਧ ਗਿਆ।
ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪੂਰੀ ਘਟਨਾ ਦੁਪਹਿਰ 2:00 ਵਜੇ ਦੇ ਕਰੀਬ ਵਾਪਰੀ। ਰਾਜਸਥਾਨ ਦੇ 5 ਤੋਂ 6 ਨੌਜਵਾਨ ਕਲੱਬ ਵਿੱਚ ਮੌਜ-ਮਸਤੀ ਕਰਨ ਆਏ ਸੀ। ਕਲੱਬ ਦੇ ਇੱਕ ਨੌਜਵਾਨ ਨਾਲ ਕਲੱਬ ਦੇ ਅੰਦਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਜਿਵੇਂ ਹੀ ਉਹ ਬਹਿਸ ਕਰਦੇ ਹੋਏ ਬਾਹਰ ਆਏ, ਉਨ੍ਹਾਂ ਨੇ ਗੰਗਾਨਗਰ ਦੇ ਇੱਕ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਜਿਸ ਵਿੱਚ ਨੌਜਵਾਨ ਨੂੰ ਗੋਲੀ ਲੱਗ ਗਈ।
ਜਾਣਕਾਰੀ ਅਨੁਸਾਰ, ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਸਰਜਰੀ ਹੋਈ। ਪੁਲਿਸ ਮੁਤਾਬਕ, ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫੇਜ਼ 11 ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।