YouTuber Jasbir Singh: SSOC ਕਿਹਾ ਕਿ ਯੂਟਿਊਬਰ ਜਸਬੀਰ ਸਿੰਘ ਨੇ ਰਿਮਾਂਡ ਦੌਰਾਨ ਮੰਨਿਆ ਕਿ ਆਈਐਸਆਈ ਏਜੰਟ ਨੇ ਉਸ ਦਾ ਲੈਪਟੌਪ ਇਸਤੇਮਾਲ ਕੀਤਾ ਸੀ।
Jasbir Singh Police Remand: ਪਾਕਿਸਤਾਨ ਦੀ ਜਾਸੂਸੀ ਕਰਨ ਦੇ ਆਰੋਪਾਂ ‘ਚ ਗ੍ਰਿਫ਼ਤਾਰ ਯੂਟਿਊਬਰ ਜਸਵੀਰ ਸਿੰਘ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। 3 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ SSOC ਨੇ ਜਸਬੀਰ ਨੂੰ ਮੋਹਾਲੀ ਕੋਰਟ ਪੇਸ਼ ਕੀਤਾ। ਦੱਸ ਦਈਏ ਕਿ ਬਕਰੀਦ ਦੇ ਚਲਦੇ ਜੁਡੀਸ਼ੀਅਲ ਮੈਜਿਸਟ੍ਰੇਟ ਹਰਮਰੀਤ ਕੌਰ ਦੇ ਸਾਹਮਣੇ ਪੇਸ਼ ਕੀਤਾ ਗਿਆ।
ਇਸ ਦੌਰਾਨ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮੋਹਾਲੀ ਕੋਰਟ ਨੇ ਜਸਵੀਰ ਸਿੰਘ ਦਾ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ। ਜਸਬੀਰ ਦੇ ਵਕੀਲ ਨੇ ਕਿਹਾ ਕਿ ਜਸਬੀਰ ਦੇ ਫੋਨ ਤੇ ਲੈਪਟੋਪ ਪੁਲਿਸ ਕੋਲ ਹਨ। ਜਿਹੜੀ ਜਾਣਕਾਰੀ ਚਾਹਿਦੀ ਸੀ ਉਹ ਸਾਰੀ ਦਿੱਤੀ ਜਾ ਚੁੱਕੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਸਬੀਰ ਦੀ ਫੀਮੇਲ ਫਰੈਂਡ ਬਾਰੇ ਤਿੰਨ ਦਿਨ ਦੇ ਰਿਮਾਂਡ ਵਿੱਚ ਪੁਲਿਸ ਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਤੇ ਫਿਰ ਆਖਿਰ ਅੱਗੇ ਹੋਰ ਰਿਮਾਂਡ ਕਿਉਂ ਮੰਗਿਆ। ਜਸਬੀਰ ਦੇ ਵਕੀਲ ਨੇ ਕਿਹਾ ਕਿ ਉਸ ਨੂੰ ਜੁਡੀਸ਼ਲ ਕਸਟਡੀ ਦੇ ਵਿੱਚ ਭੇਜਣਾ ਚਾਹੀਦਾ ਸੀ।
ਉਧਰ SSOC ਕਿਹਾ ਕਿ ਯੂਟਿਊਬਰ ਜਸਬੀਰ ਸਿੰਘ ਨੇ ਰਿਮਾਂਡ ਦੌਰਾਨ ਮੰਨਿਆ ਕਿ ਆਈਐਸਆਈ ਏਜੰਟ ਨੇ ਉਸ ਦਾ ਲੈਪਟੌਪ ਇਸਤੇਮਾਲ ਕੀਤਾ ਸੀ। ਇਸ ਲਈ ਲੈਪਟੌਪ ਨੂੰ ਫੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਜਿਸ ਮਗਰੋਂ ਹੋਰ ਖੁਸਾਲੇ ਹੋ ਸਕਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਦੀ ਫੀਮੇਲ ਫ੍ਰੈਂਡ ਨੇ ਉਸ ਦੀ ਦਾਨਿਸ਼ ਨਾਲ ਮੁਲਾਕਾਤ ਕਾਰਵਾਈ। ਜਸਬੀਰ ਸਿੰਘ ਸ਼੍ਰੀਨਗਰ ਤੇ ਕਸ਼ਮੀਰ ਹੋਰ ਬਾਰਡਰ ਖੇਤਰਾਂ ‘ਤੇ ਜਾਂਦਾ ਰਿਹਾ ਹੈ। ਨਾਲ ਹੀ ਉਹ 6 ਬਾਰ ਪਾਕਿਸਤਾਨ ਗਿਆ। ਜਾਣਕਾਰੀ ਲਈ ਦੱਸ ਦਇਏ ਕਿ ਦਾਨਿਸ਼ ਭਾਰਤੀ ਸਿਮ ਪਾਕਿਸਤਾਨ ਮੰਗਵਾਦਾ ਸੀ, ਜਿਸ ਦੇ ਕਰੀਬ 150 ਆਈਐਸਆਈ ਏਜੰਟਾਂ ਨਾਲ ਸੰਬੰਧ ਹਨ।