Punjabi Girl died in Canada: ਬੀਤੇ ਦਿਨੀਂ ਕੈਨੇਡਾ ‘ਚ ਤਰਨਤਾਰਨ ਦੇ ਪਿੰਡ ਧੂੰਦਾਂ ਦੀ ਹਰਸਿਮਰਤ ਕੌਰ ਰੰਧਾਵਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਮ੍ਰਿਤਕ ਦੇਹ ਪਿੰਡ ਧੂੰਦਾਂ ਪਹੁੰਚੀ ਅਤੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸਸਰਕ ਕੀਤਾ ਗਿਆ।
ਇਸ ਦੌਰਾਨ ਪਿੰਡ ਧੂੰਦਾਂ ‘ਚ ਮਾਹੌਲ ਗਮਗੀਨ ਸੀ। ਹਰਸਿਮਰਤ ਕੌਰ ਦੀ ਦੇਹ ਨੂੰ ਇੱਕ ਘੰਟੇ ਲਈ ਆਖਰੀ ਦਰਸ਼ਨਾਂ ਲਈ ਰੱਖਿਆ ਗਿਆ ਜਿਸ ਉਪਰੰਤ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੌਰਾਨ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਕੋਲੋਂ ਆਪਣੀ ਬੱਚੀ ਦੇ ਹੋਏ ਕਤਲ ਲਈ ਇਨਸਾਫ਼ ਦੀ ਮੰਗ ਵੀ ਕੀਤੀ ਹੈ।
ਦੱਸ ਦਈਏ ਕਿ ਬੀਤੀ 17 ਅਪਰੈਲ ਨੂੰ 21 ਸਾਲਾਂ ਹਰਸਿਮਰਤ ਕੌਰ ਰੰਧਾਵਾ ਦਾ ਕੈਨੇਡਾ ਦੇ ਓਨਟਾਰੀਓ ਹੈਮਿਲਟਨ ਵਿਖੇ ਬੱਸ ਦੀ ਉਡੀਕ ਕਰ ਰਹੀ ਦਾ ਦੋ ਗੁਟਾਂ ਦੀ ਆਪਸੀ ਗੋਲੀਬਾਰੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ 2 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਉਹ ਕਾਲਜ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਜਦੋਂ ਨੇੜਲੇ ਦੋ ਸਮੂਹਾਂ ਵਿਚਾਲੇ ਲੜਾਈ ਦੌਰਾਨ ਉਸ ਨੂੰ ਗੋਲੀ ਲੱਗ ਗਈ। ਇਹ ਘਟਨਾ ਕੈਨੇਡੀਅਨ ਸਮੇਂ ਅਨੁਸਾਰ ਦੁਪਹਿਰ 2.30 ਵਜੇ ਵਾਪਰੀ। ਲੜਕੀ ਦੇ ਪਿਤਾ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਆਪਣੀ ਧੀ ਨੂੰ ਡਾਕਟਰ ਬਣਨ ਲਈ ਕੈਨੇਡਾ ਭੇਜਿਆ ਸੀ।