D Gukesh defeats Magnus Carlsen: ਵਿਸ਼ਵ ਚੈਂਪੀਅਨ ਗੁਕੇਸ਼ ਡੀ (ਡੋਮਾਰਾਜੂ ਗੁਕੇਸ਼) ਨੇ ਇਤਿਹਾਸਕ ਜਿੱਤ ਦਰਜ ਕੀਤੀ। ਉਸਨੇ ਨਾਰਵੇ ਸ਼ਤਰੰਜ 2025 ਦੇ ਛੇਵੇਂ ਦੌਰ ਵਿੱਚ ਮੈਗਨਸ ਕਾਰਲਸਨ ਨੂੰ ਹਰਾਇਆ।
World Champion Gukesh D in Norway Chess 2025: ਵਿਸ਼ਵ ਚੈਂਪੀਅਨ ਗੁਕੇਸ਼ ਡੀ (Dommaraju Gukesh) ਨੇ ਇਤਿਹਾਸਕ ਜਿੱਤ ਦਰਜ ਕੀਤੀ। ਉਸਨੇ ਨਾਰਵੇ ਸ਼ਤਰੰਜ 2025 ਦੇ ਛੇਵੇਂ ਦੌਰ ਵਿੱਚ ਕਲਾਸੀਕਲ ਸਮਾਂ ਨਿਯੰਤਰਣ ਵਿੱਚ ਪਹਿਲੀ ਵਾਰ ਮੈਗਨਸ ਕਾਰਲਸਨ ਨੂੰ ਹਰਾਇਆ। ਇਸ ਹਾਰ ਤੋਂ ਗੁੱਸੇ ਵਿੱਚ ਕਾਰਲਸਨ ਨੇ ਸ਼ਤਰੰਜ ਬੋਰਡ ‘ਤੇ ਮੁੱਕਾ ਮਾਰਿਆ। ਇਸ ਨਾਲ ਸਾਰਿਆਂ ਨੂੰ ਹੈਰਾਨੀ ਹੋਈ।
ਗੁਕੇਸ਼ ਡੀ ਨੇ ਇੱਕ ਵਾਰ ਫਿਰ ਇੱਕ ਵੱਡਾ ਕਾਰਨਾਮਾ ਕੀਤਾ ਹੈ। ਗੁਕੇਸ਼ ਤੋਂ ਹਾਰਨ ਤੋਂ ਬਾਅਦ, ਸਾਬਕਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਆਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸਕਿਆ। ਉਸਨੇ ਮੈਚ ਖ਼ਤਮ ਹੁੰਦਿਆਂ ਹੀ ਗੁੱਸੇ ਵਿੱਚ ਸ਼ਤਰੰਜ ਬੋਰਡ ‘ਤੇ ਮੁੱਕਾ ਮਾਰਿਆ, ਹਾਲਾਂਕਿ ਉਸਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਤੁਰੰਤ ਮੁਆਫੀ ਮੰਗੀ ਅਤੇ ਜੇਤੂ ਗੁਕੇਸ਼ ਨੂੰ ਜਿੱਤ ਲਈ ਵਧਾਈ ਦਿੱਤੀ।
ਜਿੱਤ ਤੋਂ ਬਾਅਦ ਗੁਕੇਸ਼ ਨੇ ਕੋਈ ਹਮਲਾਵਰ ਰਿਐਕਸ਼ਨ ਨਹੀਂ ਦਿੱਤਾ, ਉਸਨੇ ਬਸ ਕਾਰਲਸਨ ਨਾਲ ਹੱਥ ਮਿਲਾਇਆ ਅਤੇ ਚੁੱਪਚਾਪ ਆਪਣੀ ਸੀਟ ਤੋਂ ਉੱਠਿਆ ਅਤੇ ਆਪਣੇ ਹੱਥਾਂ ਮੂੰਹ ਦਬਾ ਕੇ ਖੜ੍ਹਾ ਹੋ ਗਿਆ। ਜਿਵੇਂ ਕਿ ਉਸਨੂੰ ਖੁਦ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਨੇ ਇਹ ਕਰ ਦਿੱਤਾ, ਉਸਨੇ ਸਾਬਕਾ ਨੰਬਰ-1 ਮੈਗਨਸ ਕਾਰਲਸਨ ਨੂੰ ਹਰਾਇਆ ਹੈ।
ਗੁਕੇਸ਼ ਡੀ ਨੇ ਕੀਤੀ ਸ਼ਾਨਦਾਰ ਵਾਪਸੀ
ਦੱਸ ਦੇਈਏ ਕਿ 19 ਸਾਲਾਂ ਗੁਕੇਸ਼ ਡੀ ਪਹਿਲੇ ਦੌਰ ਵਿੱਚ ਕਾਰਲਸਨ ਤੋਂ ਹਾਰ ਗਿਆ ਸੀ। ਇਸ ਜਿੱਤ ਤੋਂ ਬਾਅਦ, ਕਾਰਲਸਨ ਨੇ ਇੱਕ ਪੋਸਟ ਵੀ ਕੀਤੀ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ‘ਜਦੋਂ ਤੁਸੀਂ ਰਾਜਾ ਦੇ ਖਿਲਾਫ ਖੇਡਦੇ ਹੋ, ਤਾਂ ਤੁਹਾਨੂੰ ਮਿਸ ਨਹੀਂ ਕਰਨਾ ਚਾਹੀਦਾ।’ ਸ਼ਾਇਦ ਉਹ ਇਸ ਪੋਸਟ ਰਾਹੀਂ ਦੱਸਣਾ ਚਾਹੁੰਦਾ ਸੀ ਕਿ ਉਸਨੂੰ ਹਰਾਉਣਾ ਬਹੁਤ ਮੁਸ਼ਕਲ ਹੈ, ਪਰ ਗੁਕੇਸ਼ ਨੇ ਆਪਣੀ ਖੇਡ ਨਾਲ ਇਸਦਾ ਢੁਕਵਾਂ ਜਵਾਬ ਦਿੱਤਾ।