Haryana News: ਪਿੰਡ ਦੇ ਖੇਤਾਂ ‘ਚ ਇੱਕ ਗਰਭਵਤੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਖੇਤਾਂ ‘ਚ ਜਾ ਰਹੀਆਂ ਔਰਤਾਂ ਨੇ ਉੱਥੇ ਲਾਸ਼ ਦੇਖੀ ਜਿਸ ਦੀ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ ਤਾਂ ਪਿੰਡ ਵਾਸੀ ਨੇ ਪੁਲਿਸ ਨੂੰ ਇਸ ਦੀ ਸੂਤਨਾ ਦਿੱਤੀ।
Woman Murder in Yamunanagar: ਬੁੱਧਵਾਰ ਸਵੇਰੇ ਯਮੁਨਾਨਗਰ ਦੇ ਬੁਡੀਆ ‘ਚ ਅਜਿਹੀ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਜਿਸ ਬਾਰੇ ਸੁਣ ਕੇ ਜਾਣ ਪੜ੍ਹ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਹਾਸਲ ਜਾਣਕਾਰੀ ਮੁਤਾਬਕ ਬੁਡੀਆ ਤੋਂ ਚਨੇਤੀ ਸੜਕ ‘ਤੇ 30 ਸਾਲਾਂ ਔਰਤ ਦੀ ਸਿਰ ਕੱਟੀ ਲਾਸ਼ ਮਿਲੀ। ਚਿਹਰਾ ਵੀ ਤੇਜ਼ਧਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ।
ਇਸ ਤੋਂ ਇਲਾਵਾ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਸੱਟਾਂ ਦੇ ਨਿਸ਼ਾਨ ਮਿਲੇ। ਖੇਤਾਂ ‘ਚ ਚਾਰਾ ਇਕੱਠਾ ਕਰਨ ਆਈਆਂ ਔਰਤਾਂ ਨੇ ਲਾਸ਼ ਨੂੰ ਝਾੜੀਆਂ ‘ਚ ਦੇਖਿਆ। ਇਸ ਤੋਂ ਬਾਅਦ ਉਹ ਪਿੰਡ ਗਈਆਂ ਅਤੇ ਨਵ-ਵਿਆਹੀ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ।
ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਰਿਆਂ ਤੋਂ ਇਸ ਬਾਰੇ ਪੁੱਛਗਿੱਛ ਕਰਨੀ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਔਰਤ ਦੀ ਪਛਾਣ ਮਿਟਾਉਣ ਲਈ ਚਿਹਰਾ ਪੂਰੀ ਤਰ੍ਹਾਂ ਕੁਚਲਿਆ ਹੋਇਆ ਹੈ। ਜਦੋਂ ਕਿ ਉਸਦੇ ਹੱਥਾਂ ‘ਚ ਚੂੜੀਆਂ ਤੇ ਮਹਿੰਦੀ ਲੱਗੀ ਸੀ। ਜਾਣਕਾਰੀ ਮੁਤਾਬਕ, ਨਵ-ਵਿਆਹੀ ਔਰਤ ਦੀ ਲਾਸ਼ ਨੂੰ ਘਸੀਟ ਕੇ ਇੱਥੇ ਸੁੱਟ ਦਿੱਤਾ ਗਿਆ ਹੈ। ਇਸ ਦੌਰਾਨ ਉਸ ਦੀ ਖੋਪੜੀ ਤੋਂ ਵਾਲ ਵੀ ਨਿਕਲੇ ਹੋਏ ਸੀ ਤੇ ਔਰਤ ਦਾ ਦੁਪੱਟਾ ਦੂਰ ਖੇਤਾਂ ‘ਚ ਮਿਲਿਆ। ਦੂਜੇ ਪਾਸੇ, ਔਰਤ ਦੇ ਪੇਟ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਗਰਭਵਤੀ ਹੈ।
ਸੂਚਨਾ ਮਿਲਣ ਤੋਂ ਬਾਅਦ, ਬੁਡੀਆ ਥਾਣਾ ਇੰਚਾਰਜ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਸੀਨ ਆਫ਼ ਕ੍ਰਾਈਮ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਆਲੇ-ਦੁਆਲੇ ਦੇ ਖੇਤਾਂ ਦੀ ਵੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਜੋ ਪੁਲਿਸ ਨੂੰ ਉੱਥੋਂ ਕੋਈ ਹੋਰ ਸਬੂਤ ਮਿਲ ਸਕੇ। ਹਾਲਾਂਕਿ, ਪੁਲਿਸ ਨੂੰ ਮੌਕੇ ‘ਤੇ ਪਈ ਲਾਸ਼ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ। ਖੇਤ ਦੇ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਖੇਤ ਵਿੱਚ ਇਹ ਲਾਸ਼ ਪਈ ਸੀ, ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤਾਂ ਸਵੇਰੇ ਕੰਮ ਕਰਨ ਲਈ ਖੇਤਾਂ ਵਿੱਚ ਪਹੁੰਚੀਆਂ ਤਾਂ ਉਨ੍ਹਾਂ ਨੇ ਲਾਸ਼ ਦੇਖੀ ਅਤੇ ਫਿਰ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਦੂਜੇ ਪਾਸੇ, ਕਤਲ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਬਹੁਤ ਦਹਿਸ਼ਤ ਹੈ। ਕਿਉਂਕਿ ਜਿਸ ਤਰੀਕੇ ਨਾਲ ਇਸ ਔਰਤ ਦਾ ਕਤਲ ਕੀਤਾ ਗਿਆ, ਲੋਕ ਉਸਦੀ ਲਾਸ਼ ਦੇਖ ਕੇ ਹੀ ਡਰ ਗਏ। ਡੀਐਸਪੀ ਰਾਜੀਵ ਮਿਗਲਾਨੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ, ਪੁਲਿਸ ਨੇ ਇਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹੁਣ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਰੱਖਿਆ ਜਾਵੇਗਾ। ਡੀਐਸਪੀ ਨੇ ਕਿਹਾ ਕਿ ਔਰਤ 29-30 ਸਾਲ ਦੀ ਜਾਪਦੀ ਹੈ। ਮੌਕੇ ‘ਤੇ ਬਹੁਤ ਸਾਰਾ ਖੂਨ ਹੈ।
ਡੀਐਸਪੀ ਰਾਜੀਵ ਨੇ ਕਿਹਾ ਕਿ ਸਥਾਨਕ ਪੁਲਿਸ ਸਟੇਸ਼ਨ ਦੇ ਨਾਲ, ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ। ਔਰਤ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ। ਇਸ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ।