Delhi BJP Councillor Expelled: ਦਿੱਲੀ ਭਾਜਪਾ ਵੱਲੋਂ ਜਾਰੀ ਪੱਤਰ ‘ਚ ਪਾਰਟੀ ਕੌਂਸਲਰ ਸੁਮਨ ਟਿੰਕੂ ਰਾਜੋਰਾ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ।
BJP Councillor Suman Tinku Rajora Expelled: ਦਿੱਲੀ ਭਾਜਪਾ ਕੌਂਸਲਰ ਸੁਮਨ ਟਿੰਕੂ ਰਾਜੋਰਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਛੇ ਸਾਲਾਂ ਲਈ ਕੱਢ ਦਿੱਤਾ। ਦਿੱਲੀ ਭਾਜਪਾ ਵੱਲੋਂ ਸੋਮਵਾਰ (9 ਜੂਨ) ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ ਦੇ ਨਿਰਦੇਸ਼ਾਂ ‘ਤੇ, ਪਾਰਟੀ ਸੰਵਿਧਾਨ ਅਨੁਸਾਰ, ਸੁਮਨ ਟਿੰਕੂ ਰਾਜੋਰਾ ਦੀ ਮੁੱਢਲੀ ਮੈਂਬਰਸ਼ਿਪ ਤੁਰੰਤ ਖ਼ਤਮ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਛੇ ਸਾਲਾਂ ਲਈ ਪਾਰਟੀ ਚੋਂ ਕੱਢਿਆ ਜਾਂਦਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ, “ਤੁਸੀਂ ਦਿੱਲੀ ਨਗਰ ਨਿਗਮ ਦੇ ਰੋਹਿਣੀ ਜ਼ੋਨ ਵਿੱਚ ਪਾਰਟੀ ਲਾਈਨ ਦੇ ਵਿਰੁੱਧ ਵੋਟ ਪਾਈ ਹੈ। ਜਦੋਂ ਸਾਰੇ ਕੌਂਸਲਰਾਂ ਨਾਲ ਨਿੱਜੀ ਤੌਰ ‘ਤੇ ਗੱਲ ਕਰਕੇ ਜਾਂਚ ਕੀਤੀ ਗਈ, ਤਾਂ ਇਹ ਸਪੱਸ਼ਟ ਹੋ ਗਿਆ ਕਿ ਤੁਸੀਂ ਪਾਰਟੀ ਲਾਈਨ ਦੇ ਵਿਰੁੱਧ ਵੋਟ ਪਾਈ ਅਤੇ ਤੁਸੀਂ ਖੁਦ ਸਵੀਕਾਰ ਕੀਤਾ ਹੈ ਕਿ ਤੁਸੀਂ ਪਾਰਟੀ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਇਹ ਪਾਰਟੀ ਪ੍ਰਤੀ ਅਨੁਸ਼ਾਸਨਹੀਣਤਾ ਹੈ।”
‘ਪ੍ਰਾਇਮਰੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖ਼ਤਮ’
ਇਸ ਵਿੱਚ ਅੱਗੇ ਕਿਹਾ ਗਿਆ ਹੈ, “ਰਾਜ ਪ੍ਰਧਾਨ ਵੀਰੇਂਦਰ ਸਚਦੇਵਾ ਦੇ ਨਿਰਦੇਸ਼ਾਂ ਅਤੇ ਪਾਰਟੀ ਸੰਵਿਧਾਨ ਦੇ ਅਨੁਸਾਰ, ਤੁਹਾਡੀ ਪ੍ਰਾਇਮਰੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤੀ ਜਾਂਦੀ ਹੈ ਅਤੇ ਤੁਹਾਨੂੰ ਭਾਰਤੀ ਜਨਤਾ ਪਾਰਟੀ ਤੋਂ 6 ਸਾਲਾਂ ਲਈ ਕੱਢਿਆ ਜਾਂਦਾ ਹੈ।”
‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਸੁਮਨ
ਸੁਮਨ ਟਿੰਕੂ ਰਾਜੌਰਾ ਇਸ ਸਾਲ ਫਰਵਰੀ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਦਿੱਲੀ ਭਾਜਪਾ ਮੁਖੀ ਵੀਰੇਂਦਰ ਸਚਦੇਵਾ ਨੇ ਉਸਨੂੰ ਪਾਰਟੀ ਮੈਂਬਰਸ਼ਿਪ ਦਿੱਤੀ ਸੀ। ਉਹ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਈ ਸੀ।