ਇਹ ਸਾਰੇ ਰਜਿਸਟਰਡ ਰਾਸ਼ਨ ਕਾਰਡ ਧਾਰਕਾਂ ਦੀ ਜਾਣਕਾਰੀ ਦੇ ਲਈ ਹੈ ਕਿ ਵਿਭਾਗ ਆਧਾਰ (ਵਿੱਤੀ ਅਤੇ ਹੋਰ ਸਬਸਿਡੀਆਂ ਅਤੇ ਸੇਵਾਵਾਂ ਦੀ ਲਕਸ਼ਿਤ ਡਿਲਿਵਰੀ) ਐਕਟ, 2016 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬਾਇਓ-ਮੀਟ੍ਰਿਕ ਪ੍ਰਮਾਣੀਕਰਨ ਦੁਆਰਾ ਈਪੀਓਐੱਸ (ePoS) ਡਿਵਾਇਸ ਦੇ ਜ਼ਰੀਏ ਸਾਰੇ ਰਜਿਸਟਰਡ ਲਾਭਾਰਥੀਆਂ/ਪਰਿਵਾਰਕ ਮੈਂਬਰਾਂ ਦਾ ਈਕੇਵਾਈਸੀ (eKYC) ਕਰ ਰਿਹਾ ਹੈ।
ਇਹ ਅਭਿਆਸ ਚੰਡੀਗੜ੍ਹ ਦੇ ਵਿਭਿੰਨ ਖੇਤਰਾਂ ਵਿੱਚ ਕਮਿਊਨਿਟੀ ਸੈਂਟਰਾਂ ਜਿਹੇ ਸਾਂਝੇ ਸਥਾਨਾਂ ‘ਤੇ ਚਲ ਰਿਹਾ ਹੈ।
ਸਾਰੇ ਰਜਿਸਟਰਡ ਲਾਭਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਬਾਇਓ-ਮੀਟ੍ਰਿਕ ਪ੍ਰਮਾਣੀਕਰਨ ਦੀ ਪ੍ਰਕਿਰਿਆ ਲਾਜ਼ਮੀ ਹੈ ਅਤੇ ਰਜਿਸਟਰਡ ਐੱਨਐੱਫਐੱਸਏ (NFSA), 2013 ਲਾਭਾਰਥੀਆਂ ਦੇ ਈਕੇਵਾਈਸੀ (eKYC) ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ 30 ਜੂਨ 2025 ਤੱਕ ਅੰਤਿਮ ਵਿਸਤਾਰ ਪ੍ਰਦਾਨ ਕੀਤਾ ਗਿਆ ਹੈ।
ਜੋ ਕਦੇ ਵੀ ਆਪਣਾ ਈਕੇਵਾਈਸੀ (eKYC) ਜਾਂ ਬਾਇਓ-ਮੀਟ੍ਰਿਕ ਪ੍ਰਮਾਣੀਕਰਨ ਨਹੀਂ ਕਰਵਾਉਂਦਾ ਹੈ, ਉਸ ਦਾ ਖੁਰਾਕ ਸਬਸਿਡੀ ਲਾਭ ਈਕੇਵਾਈਸੀ (eKYC) ਪੂਰਾ ਹੋਣ ਤੱਕ ਮੁਅੱਤਲ ਰਹਿ ਸਕਦਾ ਹੈ।
ਕਿਸੇ ਵੀ ਜਾਣਕਾਰੀ ਲਈ ਵਿਅਕਤੀ 1800-180-2068 ਜਾਂ 0172-2703956 ‘ਤੇ ਸੰਪਰਕ ਕਰ ਸਕਦਾ ਹੈ।