Diljit Dosanjh arrives Amritsar Airport: ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਦੋਸਾਂਝਾਵ ਕੱਲ੍ਹ ਸ਼ਾਮ ਲਗਭਗ 4 ਵਜੇ ਆਪਣੇ ਨਿੱਜੀ ਜੈੱਟ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਇਸ ਤੋਂ ਬਾਅਦ, ਉਹ ਜਲਦੀ-ਜਲਦੀ ਆਪਣੀ ਮਰਸੀਡੀਜ਼ ਵਿੱਚ ਕਿਤੇ ਚਲਾ ਜਾਂਦਾ ਹੈ।
Diljit Dosanjh arrives in Punjab: ਫ਼ਿਲਮ ਸਰਦਾਰ ਜੀ 3 ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚੇ ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਦਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਹਾਲਾਂਕਿ ਉਨ੍ਹਾਂ ਦੇ ਇਸ ਵੀਜ਼ਟ ਬਾਰੇ ਕੋਈ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਗਈ, ਪਰ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਦੇਖ ਕੇ ਫੈਨਸ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਅਤੇ ਐਕਟਰ ‘ਤੇ ਵੀ ਖੂਬ ਪਿਆਰ ਵਾਰਿਆ।
ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਦੋਸਾਂਝਾਵ ਕੱਲ੍ਹ ਸ਼ਾਮ ਲਗਭਗ 4 ਵਜੇ ਆਪਣੇ ਨਿੱਜੀ ਜੈੱਟ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਇਸ ਤੋਂ ਬਾਅਦ, ਉਹ ਜਲਦੀ-ਜਲਦੀ ਆਪਣੀ ਮਰਸੀਡੀਜ਼ ਵਿੱਚ ਕਿਤੇ ਚਲਾ ਜਾਂਦਾ ਹੈ। ਇਸ ਤੋਂ ਬਾਅਦ ਦਿਲਜੀਤ ਕਿਸ ਸਥਾਨ ‘ਤੇ ਹੈ, ਇਸ ਬਾਰੇ ਜਾਣਕਾਰੀ ਕਿਤੇ ਵੀ ਸ਼ੇਅਰ ਨਹੀਂ ਕੀਤੀ ਗਈ।
ਦਿਲਜੀਤ ਨੇ ਸ਼ੇਅਰ ਕੀਤਾ ਵੀਡੀਓ
ਦਿਲਜੀਤ ਦੋਸਾਂਝ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਪਣੇ ਪਹੁੰਚਣ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਫੈਨਸ ਨਾਲ ਘਿਰੇ ਹੋਏ ਹਨ ਅਤੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰ ਰਹੇ ਹਨ। ਦਿਲਜੀਤ ਬਹੁਤ ਸਾਦੇ ਕੱਪੜਿਆਂ ‘ਚ ਨਜ਼ਰ ਆ ਰਿਹਾ ਹੈ। ਉਸ ਨੇ ਭੂਰੇ ਰੰਗ ਦੀ ਪੈਂਟ, ਚੈੱਕ ਕਮੀਜ਼ ਪਾਈ ਹੈ।
ਲਿੰਕ ‘ਤੇ ਕਲਿੱਕ ਕਰਕੇ ਦੇਖੋ Diljit Dosanjh ਦੀ ਵੀਡੀਓ
ਪੰਜਾਬ 95 ਲਈ ਪਹੁੰਚਿਆ
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ਪੰਜਾਬ 95 ਲਈ ਪੰਜਾਬ ਪਹੁੰਚੇ ਹਨ। ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਹੈ। ਜਸਵੰਤ ਸਿੰਘ ਖਾਲੜਾ ਇੱਕ ਸਿੱਖ ਅਧਿਕਾਰ ਕਾਰਕੁਨ ਸੀ।
ਉਨ੍ਹਾਂ ਨੇ ਪੰਜਾਬ ਪੁਲਿਸ ਵਲੋਂ ਕੀਤੇ 25,000 ਤੋਂ ਵੱਧ ਗੈਰ-ਕਾਨੂੰਨੀ ਕਤਲਾਂ, ਲਾਪਤਾ ਹੋਣ ਅਤੇ ਗੁਪਤ ਸਸਕਾਰ ਦਾ ਖੁਲਾਸਾ ਕੀਤਾ ਸੀ। ਫਿਲਮ ਦਾ ਡਾਈਰੈਕਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ। ਇਹ ਫਿਲਮ ਦਸੰਬਰ 2022 ਵਿੱਚ ਸੀਬੀਐਫਸੀ ਨੂੰ ਸੌਂਪੀ ਗਈ ਸੀ ਪਰ ਅਜੇ ਤੱਕ ਭਾਰਤੀ ਰਿਲੀਜ਼ ਲਈ ਮਨਜ਼ੂਰੀ ਨਹੀਂ ਮਿਲੀ।