No Entry 2: ਰਿਪੋਰਟ ਮੁਤਾਬਕ, ਦਿਲਜੀਤ ਦੋਸਾਂਝ ਨੇ ‘ਨੋ ਐਂਟਰੀ 2’ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ।
Diljit opts out from No Entry 2: ਬੋਨੀ ਕਪੂਰ ਦੇ ਬਹੁਤ ਉਡੀਕੇ ਜਾ ਰਹੇ ਡ੍ਰੀਮ ਪ੍ਰੋਜੈਕਟ ‘ਨੋ ਐਂਟਰੀ’ ਦੇ ਸੀਕਵਲ ਨੂੰ ਲੈ ਕੇ ਕੁਝ ਸਮੇਂ ਤੋਂ ਕਾਫ਼ੀ ਹੰਗਾਮਾ ਹੋ ਰਿਹਾ ਹੈ। ਅਨੀਸ ਬਜ਼ਮੀ ਵਲੋਂ ਡਾਈਰੈਕਟਿਡ ਇਸ ਫਿਲਮ ਲਈ ਵਰੁਣ ਧਵਨ, ਅਰਜੁਨ ਕਪੂਰ ਅਤੇ ਦਿਲਜੀਤ ਦੋਸਾਂਝ ਦੇ ਨਾਮ ਸਾਹਮਣੇ ਆਏ ਸੀ, ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਇਸ ਪ੍ਰੋਜੈਕਟ ਤੋਂ ਬਾਹਰ ਹੋ ਗਏ ਹਨ।
ਫਿਲਮਫੇਅਰ ਦੀ ਰਿਪੋਰਟ ਮੁਤਾਬਕ, ਦਿਲਜੀਤ ਦੋਸਾਂਝ ਨੇ ‘ਨੋ ਐਂਟਰੀ 2’ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਅਤੇ ਵਰੁਣ-ਅਰਜੁਨ ਨਾਲ ਕੰਮ ਕਰਕੇ ਵੀ ਖੁਸ਼ ਸੀ, ਪਰ ਫਿਲਮ ਦੇ ਕ੍ਰਿਏਟੀਵ ਆਈਡੀਆ ਬਾਰੇ ਉਸਦੀ ਸੋਚ ਵੱਖਰੀ ਸੀ। ਇਸ ਲਈ, ਉਸਨੇ ਫਿਲਮ ਛੱਡਣ ਦਾ ਫੈਸਲਾ ਕੀਤਾ ਹੈ।
ਹੁਣ ਦਿਲਜੀਤ ਦੀ ਜਗ੍ਹਾ ਕੌਣ ਲਵੇਗਾ?
ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਦਿਲਜੀਤ ਦੇ ਜਾਣ ਤੋਂ ਬਾਅਦ ਫਿਲਮ ਵਿੱਚ ਕੌਣ ਲਵੇਗਾ। ਹਾਲਾਂਕਿ ਫਿਲਮ ਦੇ ਨਿਰਮਾਤਾ ਬਾਨੀ ਕਪੂਰ ਅਤੇ ਨਿਰਦੇਸ਼ਕ ਅਨੀਸ ਬਜ਼ਮੀ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ, ਪਰ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਇੱਕ ਵੱਡੇ ਚਿਹਰੇ ਨੂੰ ਉਨ੍ਹਾਂ ਦੇ ਬਦਲ ਵਜੋਂ ਸਾਈਨ ਕੀਤਾ ਜਾਵੇਗਾ।
‘ਬਾਰਡਰ 2’ ਵਿੱਚ ਨਜ਼ਰ ਆਉਣਗੇ ਵਰੁਣ-ਦਿਲਜੀਤ
ਦਿਲਚਸਪ ਗੱਲ ਇਹ ਹੈ ਕਿ ਭਾਵੇਂ ਦਿਲਜੀਤ ਅਤੇ ਵਰੁਣ ‘ਨੋ ਐਂਟਰੀ 2’ ਵਿੱਚ ਇਕੱਠੇ ਨਹੀਂ ਨਜ਼ਰ ਆਉਣਗੇ, ਪਰ ਦੋਵੇਂ ਕਲਾਕਾਰ ‘ਬਾਰਡਰ 2’ ਵਿੱਚ ਸੰਨੀ ਦਿਓਲ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਫੈਨਸ ‘ਚ ਬਹੁਤ ਐਕਸਾਈਟਮੈਂਟ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਵਾਰ ਡਰਾਮਾ ਵੱਡੇ ਪੱਧਰ ‘ਤੇ ਬਣਾਇਆ ਜਾ ਰਿਹਾ ਹੈ।