Punjab Police Female Constable: ਡਿਫੈਂਸ ਐਡਵੋਕੇਟ ਪੰਕਜ ਸੋਨੀ ਨੇ ਕਿਹਾ ਕਿ ਅਸੀਂ ਆਪਣੇ ਪੱਖ ਰੱਖੇ ਅਤੇ ਮਾਨਯੋਗ ਅਦਾਲਤ ਨੇ ਸੁਣਵਾਈ ਕਰਦਿਆਂ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ।
Constable Amandeep Kaur Gets Bail: ਬਠਿੰਡਾ ਬਾਦਲ ਰੋਡ ‘ਤੇ ਥਾਰ ਦੇ ਵਿੱਚ ਜਾ ਰਹੀ ਮਹਿਲਾ ਕੋਨਸਟੇਬਲ ਅਮਨਦੀਪ ਕੌਰ ਕੋਲੋਂ 17.71 ਗ੍ਰਾਮ ਚਿੱਟਾ ਨਾਕਾਬੰਦੀ ਦੌਰਾਨ ਰਿਕਵਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਮਾਮਲਾ ਮੀਡੀਆ ‘ਚ ਖੂਬ ਛਾਇਆ ਰਿਹਾ। ਅਮਨਦੀਪ ਕੌਰ ਨਾਲ ਜੁੜੇ ਹਰ ਖੁਲਾਸੇ ਬਾਰੇ ਲੋਕਾਂ ਨੂੰ ਜਾਨਣ ਦੀ ਇੱਛਾ ਰਹੀ।
ਅਮਨਦੀਪ ਕੌਰ ਨਾਲ ਜੁੜੀ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇੰਸਟਾ ਕੁਈਨ ਬਰਖਾਸਤ ਕੀਤੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੱਡੀ ਰਾਹਤ ਦਿੱਤੀ ਹੈ। ਹਾਸਲ ਜਾਣਕਾਰੀ ਮੁਤਾਬਕ ਕੋਰਟ ਨੇ ਅਮਨਦੀਪ ਨੂੰ ਜਮਾਨਤ ਦੇ ਦਿੱਤੀ ਹੈ। ਉਸ ਨੂੰ ਕਰੀਬ 29 ਦਿਨ ਬਾਅਦ ਅਦਾਲਤ ਵਲੋਂ ਜ਼ਮਾਨਤ ਦਿੱਤੀ ਗਈ।
ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਡਿਫੈਂਸ ਐਡਵੋਕੇਟ ਪੰਕਜ ਸੋਨੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਆਪਣੇ ਪੱਖ ਰੱਖੇ ਅਤੇ ਮਾਨਯੋਗ ਅਦਾਲਤ ਨੇ ਸੁਣਵਾਈ ਕਰਦਿਆਂ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ। ਜਿਸ ਤੋਂ ਬਾਅਦ ਹੁਣ ਪੁਲਿਸ ਆਪਣਾ ਚਲਾਨ ਪੇਸ਼ ਕਰੇਗੀ ਤੇ ਹੁਣ ਮਾਮਲੇ ਦੀ ਜਾਂਚ ਪੜਤਾਲ ਚਲੇਗੀ।
- ਜਾਣੋ ਸਾਰਾ ਮਾਮਲਾ
ਪੁਲਿਸ ਨੇ ਮਾਨਯੋਗ ਅਦਾਲਤ ਤੋਂ ਪਹਿਲਾਂ ਕਰੀਬ ਇੱਕ ਹਫ਼ਤੇ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਪਰ ਪੁਲਿਸ ਨੇ ਜਾਂਚ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਵਿਭਾਗ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਦਾ ਨਾਂ ਵੀ ਨਾਮਜਦ ਕੀਤਾ ਗਿਆ। ਜਿਸ ਨੂੰ ਬੀਤੇ ਦਿਨੀ ਗ੍ਰਿਫ਼ਤਾਰ ਕਰਕੇ ਬਠਿੰਡਾ ਜੇਲ੍ਹ ਭੇਜਿਆ ਗਿਆ ਸੀ, ਪਰ ਅੱਜ ਬਠਿੰਡਾ ਕੋਰਟ ਦੇ ਵਿੱਚ ਲਗਾਈ ਗਈ ਜਮਾਨਤ ਦੀ ਅਰਜ਼ੀ ਕੋਰਟ ਵੱਲੋਂ ਮਨਜ਼ੂਰ ਕਰਕੇ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ।