Punjabi Kidnapped in Iran: ਹੁਸਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਆਸਟ੍ਰੇਲੀਆ ਵਰਕ ਪਰਮਿਟ ‘ਤੇ ਭੇਜਣ ਲਈ 18 ਲੱਖ ਰੁਪਏ ਖ਼ਰਚ ਕੀਤੇ ਸੀ, ਪਰ ਏਜੰਟਾਂ ਨੇ ਉਨ੍ਹਾਂ ਨੂੰ ਈਰਾਨ ਵਿੱਚ ਫਸਾ ਦਿੱਤਾ।
Return of Punjabi Kidnapped in Iran: ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਪੰਜਾਬ ਦੇ ਤਿੰਨ ਪੰਜਾਬੀਆਂ ਨੂੰ ਈਰਾਨ ‘ਚ ਅਗਵਾ ਕਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ‘ਚ ਇੱਕ ਨੌਜਵਾਨ ਸੰਗਰੂਰ ਦੇ ਧੂਰੀ ਦਾ ਹੁਸਨਪ੍ਰੀਤ ਵੀ ਸੀ। ਜਿਸ ਦੀ ਵਾਪਸੀ ਹੋ ਗਈ ਹੈ ਅਤੇ ਇਸ ਸਮੇਂ ਉਹ ਜੇੇੇਰੇ ਇਲਾਜ ਹੈ।
ਦੱਸ ਦਈਏ ਕਿ ਸੰਗਰੂਰ ਦੇ ਨੌਜਵਾਨ ਨੂੰ ਕੁਝ ਦਿਨ ਪਹਿਲਾਂ ਈਰਾਨ ਵਿੱਚ ਬੰਦੀ ਬਣਾ ਲਿਆ ਸੀ, ਜਿਸ ਮਗਰੋਂ ਉਨ੍ਹਾਂ ਦੇ ਪਰਿਵਾਰਾਂਂ ਵਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਗਈ। ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਤਹਿਰਾਨ ਪੁਲਿਸ ਨੇ ਈਰਾਨ ਵਿੱਚ ਅਗਵਾ ਕੀਤੇ ਗਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਬਰਾਮਦ ਕਰ ਲਿਆ ਅਤੇ ਤਿੰਨੋ ਨੌਜਵਾਨ ਜੇਰੇ ਇਲਾਜ ਹਨ।
ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਹੁਸਨਪ੍ਰੀਤ ਦੀ ਮਾਂ ਅਤੇ ਦਾਦੀ ਨੇ ਬੱਚੇ ਨਾਲ ਗੱਲ ਕਰਨ ਤੋਂ ਬਾਅਦ ਖੁਸ਼ੀ ਦੇ ਹੰਝੂ ਰੁੱਕਣ ਦਾ ਨਾਂਅ ਨਹੀਂ ਲੈ ਰਹੇ। ਹੁਸਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਆਸਟ੍ਰੇਲੀਆ ਵਰਕ ਪਰਮਿਟ ‘ਤੇ ਭੇਜਣ ਲਈ 18 ਲੱਖ ਰੁਪਏ ਖ਼ਰਚ ਕੀਤੇ ਸੀ, ਪਰ ਏਜੰਟਾਂ ਨੇ ਉਨ੍ਹਾਂ ਨੂੰ ਈਰਾਨ ਵਿੱਚ ਫਸਾ ਦਿੱਤਾ। ਜਿਸ ਮਗਰੋਂ ਇੱਕ ਮਹੀਨੇ ਤੱਕ ਉਨ੍ਹਾਂ ਦਾ ਆਪਣੇ ਬੱਚੇ ਨਾਲ ਕੋਈ ਸੰਪਰਕ ਨਹੀਂ ਹੋਇਆ, ਜਦੋਂ ਵੀਡੀਓ ਆਈ ਤਾਂ ਉਨ੍ਹਾਂ ਨੂੰ ਬੇਟਾ ਦਿਖਾਇਆ ਗਿਆ।

ਤਿੰਨੋ ਨੌਜਵਾਨਾਂ ਦੇ ਮਿਲਣ ਤੋਂ ਬਾਅਦ ਹੁਣ ਹੁਸਨਪ੍ਰੀਤ ਦਾ ਪਰਿਵਾਰ ਭਾਰਤ ਅਤੇ ਈਰਾਨ ਦੀਆਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਨਹੀਂ ਥੱਕ ਰਿਹਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੀਆਂਂ ਸਰਕਾਰਾਂ ਦੇ ਸਹਿਯੋਗ ਨਾਲ ਸਾਡੇ ਬੱਚੇ ਸੁਰੱਖਿਅਤ ਵਾਪਸ ਪਰਤੇ।
ਹੁਸਨਪ੍ਰੀਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ ਹੈ, ਉਹ ਠੀਕ ਹੈ, ਉਹ ਕੁਝ ਦਿਨਾਂ ਵਿੱਚ ਪੰਜਾਬ ਵਾਪਸ ਆ ਜਾਵੇਗਾ।