Earthquake in Pakistan: ਪਾਕਿਸਤਾਨ ਵਿੱਚ ਅੱਜ (ਸੋਮਵਾਰ, 12 ਮਈ) ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.6 ਮਾਪੀ ਗਈ। ਦੋ ਦਿਨਾਂ ਦੇ ਅੰਦਰ, ਲਗਭਗ ਇੱਕੋ ਥਾਂ ‘ਤੇ ਲਗਭਗ ਇੱਕੋ ਜਿਹੀ ਤੀਬਰਤਾ ਦੇ ਭੂਚਾਲ ਆਏ ਹਨ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਜਾਨ-ਮਾਲ ਦੇ ਨੁਕਸਾਨ ਬਾਰੇ ਅਜੇ ਜਾਣਕਾਰੀ ਨਹੀਂ ਹੈ।

ਅਬੋਹਰ ਵਿੱਚ ਬਿਜਲੀ ਮੀਟਰਾਂ ਨੂੰ ਲੱਗੀ ਅੱਗ, ਬਿਜਲੀ ਸਪਲਾਈ ਹੋਈ ਬੰਦ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
ਅਬੋਹਰ ਵਿੱਚ ਅੱਜ ਬਿਜਲੀ ਮੀਟਰ ਬਕਸਿਆਂ ਵਿੱਚ ਅਚਾਨਕ ਅੱਗ ਲੱਗ ਗਈ। ਫਿਰਨੀ 'ਤੇ ਲਗਾਏ ਗਏ ਬਿਜਲੀ ਮੀਟਰ ਬਕਸਿਆਂ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਪਿੰਡ ਵਾਸੀਆਂ ਨੇ ਤੁਰੰਤ ਰੇਤ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿੱਚ ਲਗਭਗ 10 ਤੋਂ 12 ਮੀਟਰ ਸੜ...