Earthquake in Russia: ਰੂਸ ਦੇ ਦੂਰ ਪੂਰਬੀ ਤੱਟ ‘ਤੇ ਲਗਾਤਾਰ ਤਿੰਨ ਭੂਚਾਲ ਆਏ ਹਨ। ਪਹਿਲਾ ਭੂਚਾਲ 5.0 ਤੀਬਰਤਾ ਦਾ ਸੀ ਅਤੇ ਦੂਜਾ 6.7 ਤੀਬਰਤਾ ਦਾ ਸੀ। ਇਨ੍ਹਾਂ ਦੋ ਭੂਚਾਲਾਂ ਤੋਂ ਬਾਅਦ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ, ਪਰ ਤੀਜੇ ਭੂਚਾਲ, ਜਿਸਦੀ ਤੀਬਰਤਾ 7.4 ਸੀ, ਨੇ ਸਥਿਤੀ ਨੂੰ ਗੰਭੀਰ ਬਣਾ ਦਿੱਤਾ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਚੇਤਾਵਨੀ ਦਿੱਤੀ ਹੈ ਕਿ ਇਸ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਖ਼ਤਰਨਾਕ ਸੁਨਾਮੀ ਲਹਿਰਾਂ ਉੱਠ ਸਕਦੀਆਂ ਹਨ। ਇਹ ਭੂਚਾਲ ਪੈਟ੍ਰੋਪਾਵਲੋਵਸਕ-ਕਾਮਚੈਟਸਕੀ ਸ਼ਹਿਰ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ ਆਇਆ। ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
ਸੁਨਾਮੀ ਦੀ ਜਾਰੀ ਕੀਤੀ ਗਈ ਹੈ ਚੇਤਾਵਨੀ
ਇਸ ਦੌਰਾਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕਿਆਂ ਕਾਰਨ ਸਮੁੰਦਰ ਵਿੱਚ ਸੁਨਾਮੀ ਉੱਠਣ ਦਾ ਖ਼ਤਰਾ ਹੈ। ਅਮਰੀਕਾ ਦੇ ਹਵਾਈ ਟਾਪੂ ‘ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।