Punjab Big Breaking: ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਯੂਨੀਅਨ ਦੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਘਰ ਈਡੀ ਨੇ ਛਾਪਾ ਮਾਰਿਆ।
ED Raids Farmer Leader’s House in Moga: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਦੇ ਮੋਗਾ ਸਥਿਤ ਘਰ ‘ਤੇ ਛਾਪਾ ਮਾਰਿਆ। ਈਡੀ ਦੀ ਟੀਮ ਬੁੱਧਵਾਰ ਸਵੇਰੇ 7 ਵਜੇ ਉਨ੍ਹਾਂ ਦੇ ਘਰ ਪਹੁੰਚੀ। ਹਾਲਾਂਕਿ, ਜਾਂਚ ਅਜੇ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ, ਟੀਮ ਨੇ ਸੁੱਖ ਗਿੱਲ ਦੇ ਘਰ ਅਤੇ ਹੋਰ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਲਗਭਗ 5 ਘੰਟੇ ਤੱਕ ਚੱਲੀ ਤਲਾਸ਼ੀ ਵਿੱਚ ਹੁਣ ਤੱਕ ਕੁਝ ਨਹੀਂ ਮਿਲਿਆ ਹੈ। ਈਡੀ ਦੀ ਇਸ ਕਾਰਵਾਈ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਛਾਪਾ ਕਿਸ ਮਾਮਲੇ ਵਿੱਚ ਜਾਂ ਕਿਹੜੇ ਦੋਸ਼ਾਂ ਤਹਿਤ ਮਾਰਿਆ ਗਿਆ ਹੈ।
ਕਿਸਾਨ ਆਗੂ ਸੁਖਵਿੰਦਰ ਸਿੰਘ ਸੁੱਖ ਗਿੱਲ ਖੇਤੀ ਦੇ ਨਾਲ-ਨਾਲ ਟ੍ਰੈਵਲ ਏਜੰਟ ਵਜੋਂ ਕੰਮ ਕਰਦੇ ਸੀ। ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਪੰਜਾਬ ਮੁਖੀ ਹੋਣ ਕਰਕੇ, ਉਹ ਕਿਸਾਨ ਅੰਦੋਲਨ ਵਿੱਚ ਸਭ ਤੋਂ ਅੱਗੇ ਦਿਖਾਈ ਦਿੱਤੇ। ਕਿਸਾਨ ਅੰਦੋਲਨ ਤੋਂ ਇਲਾਵਾ, ਸੁੱਖ ਗਿੱਲ ਲਗਾਤਾਰ ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਜਾ ਰਹੇ ਸੀ।
ਈਡੀ ਅਧਿਕਾਰੀਆਂ ਨੇ ਜਾਂਚ ਦੌਰਾਨ ਪੰਜਾਬ ਪੁਲਿਸ ਨੂੰ ਘਰ ਵਿੱਚ ਵੀ ਨਹੀਂ ਜਾਣ ਦਿੱਤਾ।