Rajasthan Tragedy: ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬਨਾਸ ਨਦੀ ਵਿੱਚ ਨਹਾਉਣ ਗਏ 11 ਨੌਜਵਾਨ ਅਚਾਨਕ ਤੇਜ਼ ਵਹਾਅ ਵਿੱਚ ਡੁੱਬ ਗਏ। ਇਸ ਦਰਦਨਾਕ ਹਾਦਸੇ ਵਿੱਚ 8 ਨੌਜਵਾਨਾਂ ਦੀ ਮੌਤ ਹੋ ਗਈ ਹੈ।
Rajasthan’s Tonk Banas River Drowning Incident: ਟੋਂਕ ਦੀ ਬਨਾਸ ਨਦੀ ਵਿੱਚ ਡੁੱਬਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਤਿੰਨ ਨੌਜਵਾਨਾਂ ਨੂੰ ਬਚਾਇਆ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚੀ। ਮਰਨ ਵਾਲੇ ਸਾਰੇ ਲੋਕ ਜੈਪੁਰ ਦੇ ਹਸਨਪੁਰਾ ਦੇ ਰਹਿਣ ਵਾਲੇ ਸੀ। ਉਹ ਪਿਕਨਿਕ ਲਈ ਗਏ ਸੀ।
ਐਸਪੀ ਵਿਕਾਸ ਸਾਂਗਵਾਨ ਨੇ ਦੱਸਿਆ ਕਿ ਇਹ ਹਾਦਸਾ ਸਦਰ ਥਾਣਾ ਖੇਤਰ ਦੇ ਪੁਰਾਣਾ ਬਨੀਸ ਪੁਲੀਆ ਦੇ ਕੱਚਾ ਡੈਮ ‘ਤੇ ਵਾਪਰਿਆ। 11 ਨੌਜਵਾਨ ਨਦੀ ਵਿੱਚ ਡੁੱਬੇ ਸੀ, 8 ਦੀ ਮੌਤ ਹੋ ਗਈ ਅਤੇ ਤਿੰਨ ਨੂੰ ਸਥਾਨਕ ਲੋਕਾਂ ਨੇ ਬਚਾਇਆ ਹੈ। ਜੈਪੁਰ ਪੁਲਿਸ ਨਾਲ ਸੰਪਰਕ ਕੀਤਾ ਗਿਆ ਹੈ।
ਐਸਪੀ ਨੇ ਕਿਹਾ ਕਿ ਇਹ ਸਾਰੇ ਦੋਸਤ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਨੌਜਵਾਨ ਨਹਾਉਣ ਲਈ ਨਦੀ ਵਿੱਚ ਉਤਰੇ ਸੀ ਅਤੇ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਦੂਜੇ ਦੋਸਤਾਂ ਨੇ ਵੀ ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਸਾਰਿਆਂ ਦੀ ਉਮਰ 25 ਤੋਂ 30 ਸਾਲ ਹੈ। ਲਾਸ਼ਾਂ ਨੂੰ ਸਆਦਤ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਸੀਐਮ ਭਜਨਲਾਲ ਸ਼ਰਮਾ ਨੇ ਪੋਸਟ ਕਰਕੇ ਦੁੱਖ ਪ੍ਰਗਟਾਇਆ
ਸਚਿਨ ਪਾਇਲਟ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ
ਇਸ ਹਾਦਸੇ ਤੋਂ ਬਾਅਦ ਪੂਰੇ ਟੋਂਕ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਅਤੇ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ। ਪੁਲਿਸ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਕਰ ਰਹੀ ਹੈ।