Abohar News: 70 ਸਾਲਾਂ ਖੇੜਾ ਬਾਈ ਨੇ ਦੱਸਿਆ ਕਿ ਉਹ ਗੁਆਂਢੀ ਰਿਸ਼ਤੇਦਾਰਾਂ ਦੇ ਨਾਲ ਰਾਜਸਥਾਨ ‘ਚ ਜੀਰੇ ਦੀ ਖੇਤੀ ‘ਚ ਮਜ਼ਦੂਰੀ ਕਰਨ ਗਈ ਸੀ।
Punjab News: ਅਬੋਹਰ ‘ਚ ਮਜ਼ਦੂਰੀ ਦੇ ਪੈਸੇ ਮੰਗਣ ‘ਤੇ ਬਜ਼ੁਰਗ ਮਹਿਲਾ ਅਤੇ ਉਸ ਦੀ ਧੀ ਨਾਲ ਸ਼ਰਮਨਾਕ ਹਰਕਤ ਕੀਤੀ ਗਈ। ਦੱਸ ਦਈਏ ਕਿ ਬਜ਼ੁਰਗ ਮਹਿਲਾ ਤੇ ਉਸ ਦੀ ਧੀ ਦੀ ਮਜ਼ਦੂਰੀ ਦੇ ਪੈਸੇ ਮੰਗਣ ‘ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਦਾ ਇਲਜ਼ਾਮ ਪੀੜਤਾ ਦੇ ਕਰੀਬੀ ਰਿਸ਼ਤੇਦਾਰ ‘ਤੇ ਹੀ ਲੱਗਿਆ। ਘਟਨਾ ਪਿੰਡ ਕਿੱਕਰ ਖੇੜਾ ਦੀ ਦੱਸੀ ਜਾ ਰਹੀ ਹੈ।
70 ਸਾਲਾਂ ਖੇੜਾ ਬਾਈ ਨੇ ਦੱਸਿਆ ਕਿ ਉਹ ਗੁਆਂਢੀ ਰਿਸ਼ਤੇਦਾਰਾਂ ਦੇ ਨਾਲ ਰਾਜਸਥਾਨ ‘ਚ ਜੀਰੇ ਦੀ ਖੇਤੀ ‘ਚ ਮਜ਼ਦੂਰੀ ਕਰਨ ਗਈ ਸੀ। ਉਨ੍ਹਾਂ ਮਜ਼ਦੂਰੀ ਦੇ 3000 ਲੈਣੇ ਸੀ ਜਦੋਂ ਉਹ ਪੈਸੇ ਮੰਗਣ ਗਈ ਤਾਂ ਰਿਸ਼ਤੇਦਾਰਾਂ ਨੇ ਉਸਦੇ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ।

ਬਚਾਅ ਵਿੱਚ ਆਈ ਉਸਦੀ ਬੇਟੀ ਕਿਰਨ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਸਦੀ ਬੇਟੀ ਦਾ ਸਿਰ ਫਾੜ ਦਿੱਤਾ। ਦੋਵਾਂਂ ਪੀੜਤਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਕਰਮਚਾਰੀ ਦੋ ਦਿਨ ਪਹਿਲੇ ਹਸਪਤਾਲ ਆ ਕੇ ਬਿਆਨ ਦਰਜ ਕਰ ਚੁੱਕੇ ਹਨ।