Election Commission organizes one-day workshop;36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓ ਦਫ਼ਤਰਾਂ ਦੇ ਮੀਡੀਆ ਨੋਡਲ ਅਫ਼ਸਰਾਂ (ਐਮਐਨਓਐਸ) ਸੋਸ਼ਲ ਮੀਡੀਆ ਨੋਡਲ ਅਫ਼ਸਰਾਂ (ਐਸਐਮਐਨਓਐਸ) ਲਈ ਇੱਕ ਰੋਜ਼ਾ ਵਰਕਸ਼ਾਪ 12 ਸਤੰਬਰ, 2025 ਨੂੰ ਨਵੀਂ ਦਿੱਲੀ ਵਿਖੇ ਹੋਵੇਗੀ। ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਵਰਕਸ਼ਾਪ ਦਾ ਉਦਘਾਟਨ ਕਰਨਗੇ।
ਵਰਕਸ਼ਾਪ ਦਾ ਉਦੇਸ਼ ਇਸ ਗੱਲ ‘ਤੇ ਜ਼ੋਰ ਦੇਣਾ ਹੈ ਕਿ ਭਾਰਤ ਵਿੱਚ ਚੋਣਾਂ ਸੰਵਿਧਾਨ ਅਨੁਸਾਰ ਹੋਣ। ਇਸਦੇ ਨਾਲ ਹੀ ਇਸਦਾ ਉਦੇਸ਼ ਕਾਨੂੰਨ, ਤੱਥ ਅਤੇ ਨਿਯਮ-ਅਧਾਰਤ ਜਾਣਕਾਰੀ ਨੂੰ ਸਮੇਂ ਸਿਰ ਅਤੇ ਤਾਲਮੇਲ ਨਾਲ ਪ੍ਰਸਾਰਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ।
ਚੋਣ ਪ੍ਰਕਿਰਿਆਵਾਂ ਦੇ ਸਬੰਧ ਵਿੱਚ ਜਨਤਾ ਨੂੰ ਗੁੰਮਰਾਹ ਕਰਨ ਵਾਲੀ ਗਲਤ ਜਾਣਕਾਰੀ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ, ਵਰਕਸ਼ਾਪ ਦਾ ਉਦੇਸ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਈਓ ਦਫ਼ਤਰਾਂ ਦੇ ਕਮਿਊਨੀਕੇਸ਼ਨ ਈਕੋਸਿਸਟਮ ਨੂੰ ਤੱਥ-ਅਧਾਰਤ ਕਾਰਵਾਈਆਂ ਨਾਲ ਗੁੰਮਰਾਹਕੁੰਨ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਵਧੇਰੇ ਮਜ਼ਬੂਤ ਬਣਾਉਣਾ ਵੀ ਹੈ।
ਇਹ ਵਰਕਸ਼ਾਪ 9 ਅਪ੍ਰੈਲ, 2025 ਅਤੇ 5 ਜੂਨ, 2025 ਨੂੰ ਨਵੀਂ ਦਿੱਲੀ ਵਿੱਚ ਆਈਆਈਆਈਡੀਈਐਮ ਵਿਖੇ ਕਰਵਾਏ ਗਏ ਦੋ ਓਰੀਐਂਟੇਸ਼ਨ ਪ੍ਰੋਗਰਾਮਾਂ ਤੋਂ ਸਿੱਖਣ ਅਤੇ ਤਜਰਬਾ ਲੈਣ ਅਤੇ ਇਹ ਯਕੀਨੀ ਬਣਾਉਣ ਕਿ ਵੋਟਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਸਮੇਂ ਸਿਰ, ਪ੍ਰਮਾਣਿਤ ਅਤੇ ਸਹੀ ਜਾਣਕਾਰੀ ਮਿਲੇ ਅਤੇ ਉਹ ਗਲਤ ਜਾਣਕਾਰੀ ਨਾਲ ਗੁੰਮਰਾਹ ਨਾ ਹੋਣ, ਲਈ ਭਵਿੱਖੀ ਰਣਨੀਤੀਆਂ ਤਿਆਰ ਕਰਨ ਵਿੱਚ ਮਦਦ ਕਰੇਗੀ