Punjab News: ਮੁਹਾਲੀ ਦੇ ਸੈਕਟਰ-71 ਸਥਿਤ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਦੇ ਘਰ ਬਾਹਰ ਬੀਤੀ 15 ਮਈ ਦੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਕਾਲਾ ਰਾਣਾ ਗੈਂਗ ਦੇ ਮੈਂਬਰ ਰੋਮਿਲ ਵੋਹਰਾ ਦਾ ਦਿੱਲੀ ਐਸ.ਟੀ.ਐਫ. ਵਲੋਂ ਦਿੱਲੀ-ਹਰਿਆਣਾ ਬਾਰਡਰ ’ਤੇ ਐਨਕਾਊਂਟਰ ਕੀਤਾ ਗਿਆ ਹੈ।
ਇਸ ਐਨਕਾਊਂਟਰ ਵਿਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਪੁਸ਼ਟੀ ਦਿੱਲੀ ਪੁਲਿਸ ਵਲੋਂ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਜ਼ਿਲ੍ਹਾ ਮਹਾਲੀ ਪੁਲਿਸ ਨੂੰ ਵੀ ਮਿਲ ਚੁੱਕੀ ਹੈ। ਸੂਤਰਾਂ ਅਨੁਸਾਰ ਮੁਹਾਲੀ ਪੁਲਿਸ ਨੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੂਸਰੇ ਮੁਲਜ਼ਮ ਰੋਮਿਲ ਵੋਹਰਾ ਨੂੰ ਨਾਮਜ਼ਦ ਜ਼ਰੂਰ ਕੀਤਾ ਸੀ ਪਰ ਉਸ ਦੀ ਗ੍ਰਿਫ਼ਤਾਰੀ ਲੰਬਿਤ ਚੱਲ ਰਹੀ ਸੀ।
ਪੁਲਿਸ ਮੁਕਾਬਲੇ ਵਿਚ ਉਸ ਦੀ ਮੌਤ ਹੋ ਜਾਣ ਕਾਰਨ ਪਿੰਕੀ ਧਾਲੀਵਾਲ ਮਾਮਲੇ ਦੀ ਬੁਨਿਆਦ ਹੁਣ ਅੰਕਿਤ ਰਾਣਾ ਉੱਤੇ ਖੜੀ ਹੈ। ਹੁਣ ਵੇਖਣ ਯੋਗ ਹੋਵੇਗਾ ਕਿ ਮੁਹਾਲੀ ਪੁਲਿਸ ਵਲੋਂ ਇਸ ਕੇਸ ਵਿਚ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ।

ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ ਤੋਂ 4 ਮਹੀਨੇ ਪਹਿਲਾਂ ਤਿਆਰੀਆਂ ਵਿੱਢੀਆਂ
Paddy Procurement Season: ਝੋਨੇ ਦੀ ਖਰੀਦ ਸੀਜ਼ਨ 2025 ਤੋਂ 4 ਮਹੀਨੇ ਪਹਿਲਾਂ ਹੀ ਆਪਣੀਆਂ ਤਿਆਰੀਆਂ ਪੂਰੀਆਂ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨਾਜ ਦੀ ਖਰੀਦ ਦੀ ਨਿਗਰਾਨੀ ਕਰਨ ਅਤੇ ਰਾਜ ਵਿੱਚ ਆਉਣ ਵਾਲੇ ਸੀਜ਼ਨਾਂ ਵਿੱਚ ਕਣਕ ਅਤੇ ਝੋਨੇ ਦੀ ਸੁਚਾਰੂ ਤੇ ਨਿਰਵਿਘਨ ਖਰੀਦ ਨੂੰ...