Punjab News: ਮੁਹਾਲੀ ਦੇ ਸੈਕਟਰ-71 ਸਥਿਤ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਦੇ ਘਰ ਬਾਹਰ ਬੀਤੀ 15 ਮਈ ਦੀ ਰਾਤ ਨੂੰ ਗੋਲੀਆਂ ਚਲਾਉਣ ਵਾਲੇ ਕਾਲਾ ਰਾਣਾ ਗੈਂਗ ਦੇ ਮੈਂਬਰ ਰੋਮਿਲ ਵੋਹਰਾ ਦਾ ਦਿੱਲੀ ਐਸ.ਟੀ.ਐਫ. ਵਲੋਂ ਦਿੱਲੀ-ਹਰਿਆਣਾ ਬਾਰਡਰ ’ਤੇ ਐਨਕਾਊਂਟਰ ਕੀਤਾ ਗਿਆ ਹੈ।
ਇਸ ਐਨਕਾਊਂਟਰ ਵਿਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਪੁਸ਼ਟੀ ਦਿੱਲੀ ਪੁਲਿਸ ਵਲੋਂ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਜ਼ਿਲ੍ਹਾ ਮਹਾਲੀ ਪੁਲਿਸ ਨੂੰ ਵੀ ਮਿਲ ਚੁੱਕੀ ਹੈ। ਸੂਤਰਾਂ ਅਨੁਸਾਰ ਮੁਹਾਲੀ ਪੁਲਿਸ ਨੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੂਸਰੇ ਮੁਲਜ਼ਮ ਰੋਮਿਲ ਵੋਹਰਾ ਨੂੰ ਨਾਮਜ਼ਦ ਜ਼ਰੂਰ ਕੀਤਾ ਸੀ ਪਰ ਉਸ ਦੀ ਗ੍ਰਿਫ਼ਤਾਰੀ ਲੰਬਿਤ ਚੱਲ ਰਹੀ ਸੀ।
ਪੁਲਿਸ ਮੁਕਾਬਲੇ ਵਿਚ ਉਸ ਦੀ ਮੌਤ ਹੋ ਜਾਣ ਕਾਰਨ ਪਿੰਕੀ ਧਾਲੀਵਾਲ ਮਾਮਲੇ ਦੀ ਬੁਨਿਆਦ ਹੁਣ ਅੰਕਿਤ ਰਾਣਾ ਉੱਤੇ ਖੜੀ ਹੈ। ਹੁਣ ਵੇਖਣ ਯੋਗ ਹੋਵੇਗਾ ਕਿ ਮੁਹਾਲੀ ਪੁਲਿਸ ਵਲੋਂ ਇਸ ਕੇਸ ਵਿਚ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ।

ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਉਡਾਣ ਦੇ ਯਾਤਰੀਆਂ ਨੇ ਕੀਤਾ ਹੰਗਾਮਾ,ਬੈਗ ਗੁੰਮ ਹੋਣ ਦਾ ਦੋਸ਼
ਮੰਗਲਵਾਰ ਨੂੰ ਚੰਡੀਗੜ੍ਹ ਤੋਂ ਲੇਹ ਪਹੁੰਚਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ। ਉਡਾਣ ਵਿੱਚ ਸਫ਼ਰ ਕਰਨ ਵਾਲੇ ਸਾਰੇ ਯਾਤਰੀਆਂ ਨੇ ਏਅਰ ਇੰਡੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਿਸਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਯਾਤਰੀਆਂ ਦਾ ਦੋਸ਼ ਹੈ ਕਿ ਉਡਾਣ ਨਾ ਸਿਰਫ਼ ਦੇਰੀ ਨਾਲ ਪਹੁੰਚੀ, ਸਗੋਂ...